ਲੰਬੀ ਜੱਦੋ ਜਹਿਦ ਤੋਂ ਬਾਅਦ ਹਰਿਆਣਾ ਨੂੰ ਮਿਲਿਆ ਵਿਰੋਧੀ ਧਿਰ ਦਾ ਲੀਡਰ ਅਤੇ ਹਰਿਆਣਾ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਚੁੱਕਿਆ ਹੈ ਜਿਸ ਵਿੱਚ ਹਰਿਆਣਾ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ ਭੁਪਿੰਦਰ ਸਿੰਘ ਹੁੱਡਾ ਹੁਣ ਜਿੰਮੇਦਾਰੀ ਨਿਭਾਉਣਗੇ ਹਾਲਾਂਕਿ ਪਹਿਲਾਂ ਵੀ ਉਹਨਾਂ ਨੂੰ ਇਹ ਜਿੰਮੇਦਾਰੀ ਦਿੱਤੀ ਗਈ ਸੀ ਪਰ ਇਸ ਵਾਰ ਕਾਂਗਰਸ ਦੀ ਹਾਰ ਹੋਣ ਮਗਰੋਂ ਭੁਪਿੰਦਰ ਸਿੰਘ ਹੁੱਡਾ ਨੂੰ ਲੈ ਕੇ ਕਾਫੀ ਸਮੇਂ ਤੋਂ ਪਾਰਟੀ ਅੰਦਰ ਵਖਰੇਵੇਂ ਦੇਖੇ ਜਾ ਰਹੇ ਸਨ।
ਹਰਿਆਣਾ ਕਾਂਗਰਸ ਨੂੰ ਆਪਣਾ ਨਵਾਂ ਪ੍ਰਧਾਨ ਵੀ ਮਿਲ ਚੁੱਕਿਆ ਹੈ ਅਤੇ ਹੁਣ ਸੂਬਾ ਪ੍ਰਧਾਨ ਦੇ ਤੌਰ ਤੇ ਰਾਉ ਇੰਦਰ ਸਿੰਘ ਜਿੰਮੇਦਾਰੀ ਨਿਭਾਉਣਗੇ।

