ਮੋਹਾਲੀ ਦੇ ਪੰਜਾਬੀ ਸਿੰਗਰ ਐਕਟਰ ਅਤੇ ਪ੍ਰੋਡਿਊਸਰ ਨੀਰਜ ਸਾਹਨੀ ਨੂੰ ਆਪਣੇ ਆਪ ਨੂੰ ਅੱਤਵਾਦੀ ਹਰਿੰਦਰ ਰਿੰਦਾ ਦਸਣ ਵਾਲੇ ਦੀ ਸਿੱਧੀ ਧਮਕੀ ਭਰੀ ਕਾਲ ਆਉਂਦੀ ਹੈ ਜਿਸ ਦੇ ਵਿੱਚ ਇੱਕ ਕਰੋੜ 20 ਲੱਖ ਰੁਪਏ ਦੀ ਫਰੋਤੀ 20 ਮੰਗੀ ਜਾਂਦੀ ਹੈ ਹਾਲਾਂਕਿ ਇਸ ਕਾਲ ਦੇ ਵਿੱਚ ਰਿੰਦਾ ਦੇ ਵੱਲੋਂ ਭੱਦੀ ਸ਼ਬਦਾਵਲੀ ਦੇ ਵਿੱਚ ਪਰਿਵਾਰ ਸਮੇਤ ਜਾਨੋ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਨੀਰਜ ਸਾਹਨੀਦੇ ਵੱਲੋਂ ਪੁਲਿਸ ਦੇ ਧਿਆਨ ਹਿੱਤ ਇਹ ਮਾਮਲਾ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਮੋਹਾਲੀ ਦੇ ਸੈਕਟਰ 88 ਚ ਰਹਿੰਦੇ ਨੀਰਜ ਸਾਹਨੀ ਨੂੰ ਇੱਕ ਵੀਡੀਓ ਕਾਲ ਆਉਂਦੀ ਹੈ ਜਿਸ ਦੇ ਵਿੱਚ ਅੱਤਵਾਦੀ ਰੰਦਾ ਦੇ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਪਰਿਵਾਰ ਸਮੇਤ ਜਾਨੋ ਮਾਰਨ ਦੀ ਗੱਲ ਆਖੀ ਜਾਂਦੀ ਹੈ ਜਿਹੜੀ ਵੀਡੀਓ ਕਾਲ ਵੀ ਨੀਰਜ ਦੇ ਵੱਲੋਂ ਰਿਕਾਰਡ ਕੀਤੀ ਜਾਂਦੀ ਹੈ ਇਹ ਕਾਲ ਛੇ ਅਕਤੂਬਰ ਨੂੰ ਨੀਰਜ ਨੂੰ ਵੀਡੀਓ ਕੋ ਰਾਹੀਂ ਦੁਪਹਿਰ 3 ਵਜੇ20 ਮਿੰਟ ਤੇ ਆਉਂਦੀ ਹੈ। ਜਿਸ ਦੇ ਵਿੱਚ ਉਹ ਆਪਣੇ ਆਪ ਨੂੰ ਅੱਤਵਾਦੀ ਹਰਵਿੰਦਰ ਰਿੰਦਾ ਆਖਦਾ ਹੈ ਅਤੇ ਇਸ ਤੋਂ ਬਾਅਦ ਨੀਰਜ ਦੇ ਵੱਲੋਂ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਨੀਰਜ ਦੇ ਵੱਲੋਂ ਦੱਸਿਆ ਗਿਆ ਕਿ ਜਦੋਂ ਉਹ ਪੁਲਿਸ ਸਟੇਸ਼ਨ ਦੇ ਵਿੱਚ ਸੀ ਤਾਂ ਉਸ ਸਮੇਂ ਵੀ ਇੱਕ ਵੋਇਸ ਕਾਲ ਦੇ ਜ਼ਰੀਏ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਨੀਰਜ ਉਰਫ ਆਰਡੀਐਕਸ ਇੱਕ ਮਸ਼ਹੂਰ ਸਿੰਗਰ ਐਕਟਰ ਅਤੇ ਪ੍ਰੋਡਿਊਸਰ ਹੈ ਜਿਸਨੇ 2019 ਦੇ ਵਿੱਚ ਮਿਊਜਿਕ ਇੰਡਸਟਰੀ ਦੇ ਨਾਲ ਆਪਦਾ ਕੰਮਕਾਜ ਸ਼ੁਰੂ ਕੀਤਾ ਹੁਣ ਨੌਜਵਾਨਾਂ ਦੇ ਵਿੱਚ ਨੀਰਜ ਦਾ ਕਾਫੀ ਕ੍ਰੇਜ਼ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਕਈ ਲੱਖ ਫੋਲੋਵਰ ਨੀਰਜ ਦੇ ਹਨ।
