ਅਖੀਰ ਦੂਜੇ ਦਿਨ ਜਾ ਪੁਲਿਸ ਨਵਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਕਰਨ ਦੇ ਵਿੱਚ ਸਫਲ ਹੋ ਸਕੀ ਜਿਸ ਦੇ ਲਈ ਦੁਬਾਰਾ ਰੋਪੜ ਸੀਜੀਐਮ ਤੋਂ ਹੁਕਮ ਪੰਜਾਬ ਪੁਲਿਸ ਨੂੰ ਲੈ ਕੇ ਆਉਣੇ ਪਏ ਜਿਸ ਦੇ ਵਿੱਚ ਚੰਡੀਗੜ੍ਹ ਦੇ ਐਸਐਸਪੀ ਅਤੇ ਐਸਐਚਓ ਨੂੰ ਜਵਾਬ ਤਲਬੀ ਕੀਤੀ ਗਈ ਹੈ ਤਾਂ ਨਾਲ ਹੀ ਜਿਹੜੀ ਗਿਰਫਤਾਰੀ ਨੂੰ ਲੈ ਕੇ ਹੁਕਮ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਨਵਨੀਤ ਚਤਰਵੇਦੀ ਦੀ ਗਿਰਫਤਾਰੀ ਰਾਤ ਦੇ ਸਮੇਂ ਦੇ ਦੌਰਾਨ ਪੰਜਾਬ ਪੁਲਿਸ ਕਰਨ ਚ ਕਾਮਯਾਬ ਹੋ ਸਕੀ।
ਤੁਹਾਨੂੰ ਦੱਸ ਦਈਏ ਕਿ ਨਵਨੀਤ ਚਤਰਵੇਦੀ ਦੇ ਵੱਲੋਂ ਰਾਜ ਸਭਾ ਤੇ ਉਮੀਦਵਾਰ ਦੇ ਤੌਰ ਤੇ ਨੋਮੀਨੇਸ਼ਨ ਪੇਪਰ ਭਰੇ ਗਏ ਸੀ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ 10 ਵਿਧਾਇਕਾਂ ਦਾ ਉਹਨਾਂ ਨੂੰ ਸਮਰਥਨ ਹੈ ਕਿਉਂਕਿ ਰਾਜਸਭਾ ਚੋਣ ਦੇ ਵਿੱਚ ਹਿੱਸਾ ਲੈਣ ਲਈ ਦਸ ਵਿਧਾਇਕਾਂ ਦਾ ਪ੍ਰਪੋਜ ਕਰਿਆ ਹੋਣਾ ਜਰੂਰੀ ਹੁੰਦਾ ਹੈ । ਚਤੁਰਵੇਦੀ ਦੇ ਵੱਲੋਂ ਆਪਣੇ ਦਸਤਾਵੇਜਾਂ ਦੇ ਵਿੱਚ ਕਿਹਾ ਗਿਆ ਕਿ ਦਸ ਵਿਧਾਇਕਾਂ ਵੱਲੋਂ ਉਹਨਾਂ ਦੇ ਦਸਤਾਵੇਜਾਂ ਉੱਤੇ ਦਸਤਖਤ ਕੀਤੇ ਗਏ ਨੇ ।ਪਰ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਉਹ ਦਸਤਖਤ ਜਾਲੀ ਹੋਣ ਦਾ ਦਾਅਵਾ ਕੀਤਾ ਗਿਆ ਅਤੇ ਰਾਜਸਭਾ ਨੋਮੀਨੇਸ਼ਨ ਨਵਨੀਤ ਚਤੁਰਵੇਦੀ ਦੇ ਰੱਦ ਕੀਤੇ ਗਏ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਈ ਜਗ੍ਹਾ ਤੇ ਮਾਮਲੇ ਤੱਕ ਦਰਜ ਕੀਤੇ ਅਤੇ ਆਖਰ ਗਿਰਫਤਾਰੀ ਦੇ ਲਈ ਰੋਪੜ ਪੁਲਿਸ ਚੰਡੀਗੜ੍ਹ ਪਹੁੰਚਦੀ ਹੈ ਜਿੱਥੇ ਚੰਡੀਗੜ੍ਹ ਪੁਲਿਸ ਦੇ ਨਾਲ ਪੰਜਾਬ ਪੁਲਿਸ ਦਾ ਸਾਹਮਣਾ ਹੁੰਦਾ ਹੈ।