ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਘਰ ਲਗਭਗ 20 ਘੰਟੇ ਤੋਂ ਚੱਲ ਰਹੀ ਸੀਬੀਆਈ ਦੀ ਦਿਨ ਰਾਤ ਦੀ ਰੇਡ ਖਤਮ ਹੋ ਚੁੱਕੀ ਹੈ ਜਿਹੜੀ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਘਰੇ ਚੱਲ ਰਹੀ ਸੀ ।ਕੱਲ ਸੀਬੀਆਈ ਨੇ ਜੋ ਜਾਣਕਾਰੀ ਦਿੱਤੀ ਸੀ ਉਸ ਦੇ ਵਿੱਚ 5 ਕਰੋੜ ਕੈਸ਼, ਡੇਢ ਕਿਲੋ ਗਹਿਣੇ, ਇੰਪੋਰਟਡ ਸ਼ਰਾਬ ,ਲਗਜ਼ਰੀ ਘੜੀਆਂ ਲਗਜ਼ਰੀ ਗੱਡੀਆਂ ਅਤੇ ਪ੍ਰਾਪਰਟੀ ਦੇ ਕਾਗਜ ਦੀ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਅੱਜ ਸਵੇਰੇ ਰੇਡ ਖਤਮ ਹੁੰਦੇ ਤਿੰਨ ਵੱਡੇ ਸੂਟ ਕੇਸ ਅਤੇ ਕੁਝ ਬੈਗਾਂ ਦੇ ਵਿੱਚ ਸੀਬੀਆਈ ਵੱਲੋਂ ਸੀਲ ਕਰਕੇ ਸਾਰਾ ਸਮਾਨ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਹੋਏ ਟੀਮਾਂ ਡੀਆਈਜੀ ਹਰਚਰਨ ਭੁੱਲਰ ਦੇ ਘਰ ਤੋਂ ਰਵਾਨਾ ਹੋਈਆਂ।

ਤੁਹਾਨੂੰ ਦੱਸ ਦਈਏ ਅੱਜ ਤੜਕ ਸਵੇਰ ਡੀਆਈਜੀ ਹਰਚਰਨ ਭੁੱਲਰ ਦਾ ਮੈਡੀਕਲ ਕਰਵਾਉਣ ਦੇ ਲਈ ਸੀਬੀਆਈ ਦੀ ਟੀਮ ਉਹਨਾਂ ਨੂੰ ਸੈਕਟਰ 16 ਦੇ ਹਸਪਤਾਲ ਲੈ ਕੇ ਗਈ ਸੀ ਜਿੱਥੇ ਉਹਨਾਂ ਦਾ ਮੈਡੀਕਲ ਹੋਇਆ ਹੈ ਅਤੇ ਨਾਲ ਹੀ ਉਹਨਾਂ ਦੇ ਵਿਚੋਲੀਏ ਕਿਸ਼ਨੂ ਦਾ ਵੀ ਮੈਡੀਕਲ ਕਰਵਾਇਆ ਗਿਆ। ਹੁਣ ਦਿਨ ਦੇ ਵਿੱਚ ਸੀਬੀਆਈ ਹਰਚਰਨ ਭੁੱਲਰ ਨੂੰ ਸੀਬੀਆਈ ਕੋਰਟ ਦੇ ਵਿੱਚ ਪੇਸ਼ ਕਰੇਗੀ। ਅਤੇ ਅੱਗੇ ਦੀ ਜਾਂਚ ਨੂੰ ਵਧਾਏਗੀ।