ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਜਨਕਪੁਰੀ-ਵਿਕਾਸਪੁਰੀ ਹਿੰਸਾ ਮਾਮਲੇ ਦੇ ਮੁਲਜ਼ਮ ਸੱਜਣ ਕੁਮਾਰ ਖ਼ਿਲਾਫ਼ ਦਰਜ ਕੇਸ ਵਿੱਚ ਟ੍ਰਾਇਲ ਪੂਰਾ ਕਰ ਲਿਆ ਹੈ।
ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਅੱਜ ਸੁਣਿਆ ਜਾਣਗੀਆਂ ।
ਮੁੱਖ ਅੰਸ਼:
* ਦੋਸ਼ਾਂ ਤੋਂ ਇਨਕਾਰ: 7 ਜੁਲਾਈ ਨੂੰ ਸੱਜਣ ਕੁਮਾਰ ਨੇ ਅਦਾਲਤ ਵਿੱਚ ਖ਼ੁਦ ਨੂੰ ਬੇਕਸੂਰ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਉਹ “ਇਸ ਅਪਰਾਧ ਵਿੱਚ ਸੁਪਨੇ ਵਿੱਚ ਵੀ ਸ਼ਾਮਲ ਨਹੀਂ ਹੋ ਸਕਦਾ” ਅਤੇ ਉਨ੍ਹਾਂ ਖ਼ਿਲਾਫ਼ “ਇੱਕ ਵੀ ਸਬੂਤ ਨਹੀਂ ਹੈ।”
* ਪੀੜਤ ਦਾ ਬਿਆਨ: 9 ਨਵੰਬਰ 2023 ਨੂੰ, ਇਸ ਮਾਮਲੇ ਦੀ ਪੀੜਤ ਮਨਜੀਤ ਕੌਰ ਨੇ ਆਪਣੇ ਬਿਆਨ ਦਰਜ ਕਰਵਾਏ ਸਨ।
* ਮਨਜੀਤ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਭੀੜ ਦੇ ਲੋਕਾਂ ਤੋਂ ਸੁਣਿਆ ਸੀ ਕਿ ਸੱਜਣ ਕੁਮਾਰ ਭੀੜ ਵਿੱਚ ਸ਼ਾਮਲ ਸਨ, ਪਰ ਉਨ੍ਹਾਂ ਨੇ ਸੱਜਣ ਕੁਮਾਰ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਸੀ।
* ਤੈਅ ਕੀਤੇ ਗਏ ਦੋਸ਼: ਅਗਸਤ 2023 ਨੂੰ ਕੋਰਟ ਨੇ ਸੱਜਣ ਕੁਮਾਰ ਖ਼ਿਲਾਫ਼ ਕਈ ਧਾਰਾਵਾਂ ਤਹਿਤ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਸੀ:
* ਧਾਰਾਵਾਂ: ਭਾਰਤੀ ਦੰਡਾਵਲੀ (IPC) ਦੀਆਂ ਧਾਰਾਵਾਂ 147, 148, 153A, 295, 149, 307, 308, 323, 325, 395 ਅਤੇ 436।
* ਹਟਾਈ ਗਈ ਧਾਰਾ: ਅਦਾਲਤ ਨੇ ਕਤਲ ਦੀ ਧਾਰਾ 302 (धारा 302 – Murder) ਨੂੰ ਹਟਾਉਣ ਦਾ ਆਦੇਸ਼ ਦਿੱਤਾ ਸੀ, ਜੋ ਕਿ SIT (Special Investigation Team) ਦੁਆਰਾ ਲਗਾਈ ਗਈ ਸੀ।
1984 ਦੰਗਿਆਂ ਦੌਰਾਨ ਦੋ ਸਿੱਖਾਂ ਦੀ ਹੱਤਿਆ ਤੇ ਇੱਕ ਨੂੰ ਸਾੜਨ ਦਾ ਮਾਮਲਾ
ਇਹ ਮਾਮਲਾ ਮੁੱਖ ਤੌਰ ‘ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਵਾਪਰੀਆਂ ਹੇਠ ਲਿਖੀਆਂ ਘਟਨਾਵਾਂ ਨਾਲ ਸਬੰਧਤ ਹੈ:
ਜਨਕਪੁਰੀ ਘਟਨਾ: 1 ਨਵੰਬਰ 1984 ਨੂੰ ਜਨਕਪੁਰੀ ਵਿੱਚ ਦੋ ਸਿੱਖਾਂ, ਸੋਹਨ ਸਿੰਘ ਅਤੇ ਉਨ੍ਹਾਂ ਦੇ ਜਵਾਈ ਅਵਤਾਰ ਸਿੰਘ ਦੀ ਹੱਤਿਆ ਹੋਈ ਸੀ।
ਵਿਕਾਸਪੁਰੀ ਘਟਨਾ: ਵਿਕਾਸਪੁਰੀ ਪੁਲਿਸ ਸਟੇਸ਼ਨ ਦੇ ਇਲਾਕੇ ਵਿੱਚ ਗੁਰਚਰਨ ਸਿੰਘ ਨੂੰ ਸਾੜ ਦਿੱਤਾ ਗਿਆ ਸੀ, ਜਿਸ ਕਾਰਨ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਜਾਂਚ ਅਤੇ ਕਾਰਵਾਈ:
SIT ਵੱਲੋਂ ਕੇਸ ਦਰਜ: ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਨੇ 2015 ਵਿੱਚ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
ਪੌਲੀਗ੍ਰਾਫ਼ ਟੈਸਟ: ਮਈ 2018 ਵਿੱਚ ਸੱਜਣ ਕੁਮਾਰ ਦਾ ਪੌਲੀਗ੍ਰਾਫ਼ ਟੈਸਟ ਵੀ ਕੀਤਾ ਗਿਆ ਸੀ।
ਸੱਜਣ ਕੁਮਾਰ ਨੂੰ ਪਹਿਲਾਂ ਹੋਈ ਸਜ਼ਾ:
ਇਹ ਵੀ ਦੱਸਿਆ ਜਾਂਦਾ ਹੈ ਕਿ ਅਦਾਲਤ ਨੇ 25 ਫਰਵਰੀ ਨੂੰ ਸਰਸਵਤੀ ਵਿਹਾਰ ਨਾਲ ਜੁੜੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਹੋਰ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
