2027 ਚੋਣਾਂ ਨੂੰ ਲੈ ਕੇ ਸਾਰੇ ਹੀ ਸਿਆਸੀ ਦਲ ਤਿਆਰੀ ਵਿੱਚ ਜੁਟੇ ਹੋਏ ਹਨ ਅਤੇ ਆਪਣੀ ਚੁਣਾਵੀ ਰਣਨੀਤੀ ਦੇ ਤਹਿਤ ਪ੍ਰੋਗਰਾਮ ਸ਼ੁਰੂ ਕਰ ਚੁੱਕੇ ਹਨ। ਕਾਂਗਰਸ ਦੇ ਲਈ ਚੁਣੌਤੀਆਂ ਜਿੱਥੇ ਵਿਰੋਧੀ ਧਿਰਾਂ ਤੋਂ ਹਨ। ਉੱਥੇ ਹੀ ਆਪਣੇ ਅੰਦਰ ਦੀ ਰਣਨੀਤੀ ਵੀ ਕੋਈ ਘੱਟ ਚੁਨੌਤੀਪੂਰਨ ਨਹੀਂ ਹੈ। ਪਹਿਲੀ ਅਕਤੂਬਰ ਨੂੰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਕਾਂਗਰਸ ਦੇ ਲੀਡਰਾਂ ਦੇ ਨਾਲ ਮੀਟਿੰਗ ਕਰਨਗੇ ।ਜਿਸ ਦੇ ਵਿੱਚ ਖਾਸ ਮੁੱਦੇ ਸ਼ਾਮਿਲ ਹੋਣਗੇ ਅਤੇ ਕਿਉਂਕਿ ਇਹ ਮੀਟਿੰਗ ਤਰਨ ਤਾਰਨ ਚੋਣਾਂ ਤੋਂ ਪਹਿਲਾਂ ਹੈ ਭਾਵੇਂ ਉਹ ਜਿਮਨੀ ਚੋਣ ਦਾ ਸ਼ਡਿਊਲ ਜਾਰੀ ਨਹੀਂ ਹੋਇਆ ਪਰ ਕਿਸੇ ਸਮੇਂ ਦੀ ਚੋਣਾਂ ਨੂੰ ਲੈ ਕੇ ਤਰੀਕ ਸਮਾਂ ਆ ਸਕਦਾ ਹੈ ।
ਕਾਂਗਰਸ ਲਈ ਜਿੱਥੇ ਵਿਰੋਧੀ ਧਿਰਾਂ ਚੁਣੌਤੀਪੂਰਨ ਹਨ ਤਾਂ ਉੱਥੇ ਹੀ ਲਗਾਤਾਰ ਦਿੱਲੀ ਦਰਬਾਰ ਵਿਖੇ ਲੀਡਰਾਂ ਦੀ ਹੋ ਰਹੀਆਂ ਮੀਟਿੰਗਾਂ ਗਵਾਹ ਹਨ ਇਸ ਚੀਜ਼ ਦੀਆਂ ਕਿ ਲਗਾਤਾਰ ਕਾਂਗਰਸ ਹਾਈ ਕਮਾਨ ਇਸ ਕੋਸ਼ਿਸ਼ ਦੇ ਵਿੱਚ ਜੁਟੀ ਹੈ ,ਕਿ 2027 ਦੇ ਵਿੱਚ ਜੇਕਰ ਪੰਜਾਬ ਦੇ ਵਿੱਚ ਸੱਤਾ ਕਾਇਮ ਕਰਨ ਲਈ ਕੋਈ ਉਮੀਦ ਦੇਖੀ ਜਾ ਸਕਦੀ ਹੈ ਤਾਂ ਉਹਦਾ ਸਭ ਤੋਂ ਵੱਡਾ ਧੁਰਾ ਇਹ ਹੋਵੇਗਾ ਕਿ ਪਹਿਲਾਂ ਕਾਂਗਰਸ ਦੇ ਸਾਰੇ ਸੀਨੀਅਰ ਲੀਡਰ ਮੁੱਖ ਮੰਤਰੀ ਦੀ ਕੁਰਸੀ ਅਤੇ ਪ੍ਰਧਾਨਗੀ ਦੀ ਕੁਰਸੀ ਦਾ ਮੋਹ ਛੱਡ ਕੇ ਜਮੀਨੀ ਤੌਰ ਤੇ ਕੰਮ ਕਰਨ। ਹਾਲਾਂਕਿ ਇਹ ਗੱਲ ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਵੀ ਪਤਾ ਹੈ ਕਿ ਜਿੰਨਾ ਸਮਾਂ ਕੁਰਸੀ ਦਾ ਮੋਹ ਨਹੀਂ ਛੱਡਣਗੇ ਉਹਨਾਂ ਸਮਾਂ ਸੱਤਾ ਦੇ ਵਿੱਚ ਵਾਪਸੀ ਦੇ ਰਾਹ ਔਖੇ ਹੋ ਸਕਦੇ ਹਨ।
ਰਾਜਾ ਵੜਿੰਗ ਅਤੇ ਭੁਪੇਸ਼ ਬਘੇਲ ਪਾਰਟੀ ਸਟਰਕਚਰ ਨੂੰ ਮਜਬੂਤ ਕਰਨ ਦੇ ਲਈ ਜੁਟੇ ਹੋਏ ਹਨ। ਭਾਵੇਂ ਕਿ ਪਾਰਟੀ ਦੀ ਅੰਦਰੂਨੀ ਰਣਨੀਤੀ ਨੂੰ ਮਜਬੂਤੀ ਦੇ ਨਾਲ ਅੱਗੇ ਵਧਾ ਰਹੇ ਹਨ। ਲਾਜ਼ਮੀ ਜੀ ਗੱਲ ਹੈ ਕਿ ਪਹਿਲੀ ਅਕਤੂਬਰ ਨੂੰ ਜਿੱਥੇ ਪਾਰਟੀ ਸਟਰਕਚਰ ਨੂੰ ਲੈ ਕੇ ਰਣਨੀਤੀ ਬਣਾਉਂਦੇ ਹੋਏ ਕਈ ਅਹਿਮ ਪਹਿਲੂਆਂ ਦੇ ਉੱਤੇ ਪਾਰਟੀ ਦੀਆਂ ਮੀਟਿੰਗਾਂ ਹੋਣਗੀਆਂ ਪਰ ਇਸ ਗੱਲ ਤੋਂ ਵੀ ਕਿਨਾਰਾ ਨਹੀਂ ਕੀਤਾ ਜਾ ਸਕਦਾ ਕਿ ਜੋ ਆਪਸੀ ਤੌਰ ਦੇ ਉੱਤੇ ਏਕਤਾ ਦੀ ਗੱਲ ਨੂੰ ਲੈ ਕੇ ਭਾਵੇਂ ਸਾਰੇ ਲੀਡਰ ਲੱਗੇ ਹੋਏ ਹਨ ਪਰ ਜਿਹੜੇ ਕੁਝ ਵੀ ਸ਼ਿਕਵੇ ਉਹਨਾਂ ਦੇ ਆਪਸ ਦੇ ਵਿੱਚ ਹਨ ਜਾਂ ਸੀਟ ਨੂੰ ਲੈ ਕੇ ਹਨ ਉਹਨਾਂ ਨੂੰ ਵੀ ਖਤਮ ਕਰਨ ਲਈ ਰਣਨੀਤੀ ਉਲੀਕੀ ਜਾ ਸਕਦੀ ਹੈ।
