GST Rate Cut ਦਾ ਫਾਇਦਾ ਜਨਤਾ ਨੂੰ ਨਹੀਂ ਮਿਲ ਰਿਹਾ ? ਸਰਕਾਰ ਕੋਲ ਪਹੁੰਚੀਆਂ ਹਜ਼ਾਰਾਂ ਸ਼ਿਕਾਇਤਾਂ, ਹੁਣ ਕੰਪਨੀਆਂ ਤੇ ਹੋਵੇਗਾ ਐਕਸ਼ਨ ?

ਨਵੀਂ ਦਿੱਲੀ: ਜੀਐਸਟੀ ਦੀ ਨਵੀਂ ਸੂਚੀ ਕੱਟ ਲੱਗਣ ਤੋਂ ਬਾਅਦ ਲਾਗੂ ਹੋ ਚੁੱਕੀ ਹੈ ਪਰ ਅਜੇ ਤੱਕ ਇਸਦਾ ਸਿੱਧਾ ਫਾਇਦਾ ਗ੍ਰਾਹਕਾਂ ਨੂੰ ਸਹੀ ਢੰਗ ਨਾਲ ਨਹੀਂ ਪਹੁੰਚ ਰਿਹਾ। ਭਾਵੇਂ ਜਨਤਾ ਨੂੰ ਘੱਟ ਕੀਮਤ ਤੇ ਸਮਾਨ ਮੁਹਈਆ ਕਰਾਉਣ ਨੂੰ ਲੈ ਕੇ ਜੀਐਸਟੀ ਰੇਟ ਕੱਟ ਕੀਤਾ ਗਿਆ ਹੈ ਪਰ ਅਜੇ ਤੱਕ ਕੰਪਨੀਆਂ ਇਸਦਾ ਫਾਇਦਾ ਜਨਤਾ ਨੂੰ ਨਹੀਂ ਦੇ ਰਹੀਆਂ ।

ਇਸ ਨੂੰ ਲੈ ਕੇ ਰਾਸ਼ਟਰੀ ਗਾਹਕ ਹੈਲਪਲਾਈਨ ਨੂੰ 3000 ਤੋਂ ਜਿਆਦਾ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਇਹਨਾਂ ਸ਼ਿਕਾਇਤਾਂ ਦੇ ਵਿੱਚ ਕਿਹਾ ਗਿਆ ਹੈ ਕਿ GST Rate Cut ਦਾ ਫਾਇਦਾ ਉਹਨਾਂ ਨੂੰ ਨਹੀਂ ਮਿਲ ਰਿਹਾ। ਇਸ ਤੇ ਕਾਰਵਾਈ ਕਰਨ ਨੂੰ ਲੈ ਕੇ National consumer helpline ਅਤੇ Central board of interact taxes and customs ਨੂੰ ਸ਼ਿਕਾਇਤਾਂ ਭੇਜੀਆਂ ਜਾ ਰਹੀਆਂ ਹਨ।।

3 ਸਤੰਬਰ ਨੂੰ ਜੀਐਸਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਜੀਐਸਟੀ ਚ ਵੱਡੇ ਬਦਲਾਵ ਦੇ ਐਲਾਨ ਹੋਏ ਸਨ ।ਇਹਨਾਂ ਬਦਲਾਵਾਂ ਨੂੰ ਜੀਐਸਟੀ 2.0 ਕਿਹਾ ਗਿਆ ਸੀ ਇਹਦੇ ਵਿੱਚ ਚੀਜ਼ਾਂ ਨੂੰ 5% ਤੋਂ 18% ਸਲੈਬ ਦੇ ਵਿੱਚ ਰੱਖਿਆ ਗਿਆ ਅਤੇ ਸਿਨ ਐਂਡ ਲਗਜ਼ਰੀ ਪ੍ਰੋਡਕਟਸ ਦੇ ਲਈ 40% ਦਾ ਅਲੱਗ ਤੋਂ ਸਲੈਬ ਬਣਾਇਆ ਗਿਆ। ਇਸ ਬਦਲਾਵ ਦੇ ਨਾਲ ਜਿਆਦਾਤਰ ਚੀਜ਼ਾਂ ਸਸਤੀ ਹੋ ਗਈਆਂ। ਘਰਾਂ ਦੇ ਵਿੱਚ ਵਰਤਿਆ ਜਾਣ ਵਾਲੀਆਂ ਕੁਝ ਚੀਜ਼ਾਂ ਜੀਐਸਟੀ ਫਰੀ ਹਨ ਅਤੇ ਕੁਝ ਜਿਆਦਾਤਰ ਸਿਰਫ 5% ਜੀਐਸਟੀ ਦੇ ਦਾਇਰੇ ਚ ਹਨ ਅਤੇ ਕੁਝ 18% ਜੀਐਸਟੀ ਤੇ ਦਾਇਰੇ ਚ ਹਨ।

ਗ੍ਰਾਹਕ ਮਾਮਲਿਆਂ ਦੇ ਸਕੱਤਰ ਨਿਧੀ ਖਰੇ ਨੇ ਸੋਮਵਾਰ ਨੂੰ ਕਿਹਾ ਕਿ ਸਾਨੂੰ ਹੁਣ ਤੱਕ 3000 ਤੋਂ ਜਿਆਦਾ ਸ਼ਿਕਾਇਤਾਂ ਮਿਲ ਚੁੱਕੀਆਂ ਨੇ ਜਿਨਾਂ ਨੂੰ ਅਸੀਂ ਅੱਗੇ ਕਾਰਵਾਈ ਲਈ ਭੇਜ ਚੁੱਕੇ ਹਾਂ ਅਤੇ ਇਹਨਾਂ ਸਭ ਤੇ ਗਾਹਕ ਮਾਮਲਿਆਂ ਦਾ ਮੰਤਰਾਲਿਆ ਹੁਣ ਸਖਤ ਨਿਗਾ ਰੱਖ ਰਿਹਾ ਹੈ ਅਤੇ ਜਿੱਥੇ ਜੀਐਸਟੀ ਘਟਾ ਕੇ ਫਾਇਦਾ ਗਾਹਕ ਨੂੰ ਨਾ ਮਿਲੇ ਇਹਦੇ ਵਾਸਤੇ ਕੁਝ ਛੂਟ ਦੱਸ ਕੇ ਧੋਖਾਧੜੀ ਕੀਤੀ ਜਾ ਰਹੀ ਹੈ।

Spread the love

Leave a Reply

Your email address will not be published. Required fields are marked *