Gandhi on Halka In-charge Culture ਗਾਂਧੀ ਦੀ ਟਿੱਪਣੀ ਨੇ ਕਾਂਗਰਸੀ ਹਲਕਾ ਇੰਚਾਰਜਾਂ ਨੂੰ ਪਾਈਆਂ ਭਾਜੜਾਂ,ਬਹੁਤੇ ਲੀਡਰ ਖੁਸ਼

ਗਾਂਧੀ ਦੀ ਹਲਕਾ ਇੰਚਾਰਜਾਂ ਬਾਰੇ ਟਿੱਪਣੀ ਮਗਰੋਂ ਕਾਂਗਰਸ ਵਿੱਚ ਹਲਚਲ
ਲੋਕ ਸਭਾ ਮੈਂਬਰ ਨੇ ਪੰਜਾਬ ਕਾਂਗਰਸ ਵਿੱਚ ਹਲਕਾ ਇੰਚਾਰਜਾਂ ਦੀ ਨਿਯੁਕਤੀ ‘ਤੇ ਚੁੱਕੇ ਸਵਾਲ

Gandhi on Halka In-charge Culture

ਚੰਡੀਗੜ੍ਹ : ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਦੇ ਬਿਆਨ ਤੋਂ ਬਾਅਦ ਹਲਕਿਆਂ ਦੇ ਇੰਚਾਰਜਾਂ ਨੂੰ ਵਖ਼ਤ ਪਾ ਦਿੱਤਾ ਹੈ ਅਤੇ ਉਹਨਾਂ ਦੇ ਵਿਰੋਧੀ ਖੁਸ਼ ਨੇ , ਗਾਂਧੀ ਨੇ ਸਿੱਧਾ ਸਵਾਲ ਵਿਰੋਧੀ ਧਿਰਾਂ ਤੇ ਨਹੀਂ ਬਲਕਿ ਆਪਣਿਆਂ ਨੂੰ ਵੀ ਲਪੇਟੇ ਚ ਲਿਆ ਹੈ।ਗਾਂਧੀ ਨੇ ਕਿਹਾ ਜਿੰਨਾ ਨੂੰ ਜਨਤਾ ਨੇ ਜਿਤਾਇਆ ਨਹੀਂ ਉਹ ਅੱਜ ਲੀਡਰ ਬਣਕੇ ਘੁੰਮ ਰਹੇ ਹਨ। ਕਈ ਲੀਡਰ ਸੀਨੀਅਰਾਂ ਕੋਲ ਭੱਜ ਰਹੇ ਨੇ ਪਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਪੰਜਾਬ ਚ ਨਹੀਂ ਕੈਂਪੇਨ ਲਾਂਚ ਕਰਨ ਜਾ ਰਹੇ ਹਨ ਵੋਟ ਚੋਰੀ ਨੂੰ ਲੈਕੇ ਪਰ ਉਸਤੋ ਪਹਿਲਾ ਛੇੜੀ ਇਸ ਬਹਿਸ ਤੇ ਲਾਜ਼ਮੀ ਗੱਲ ਹੈ ਕਿ ਚਰਚਾ ਹੋਵੇਗੀ।

ਆਮ ਕਾਂਗਰਸੀ ਆਗੂਆਂ ਨੇ ਇਸ ਟਿੱਪਣੀ ਦੀ ਸ਼ਲਾਘਾ ਕੀਤੀ ਹੈ ਤੇ ਕੁਝ ਲੋਕ ਦਬਵੀਂ ਆਵਾਜ਼ ਵਿਚ ਇਸ ਦਾ ਵਿਰੋਧ ਕਰ ਰਹੇ ਹਨ। ਡਾ. ਗਾਂਧੀ ਨੇ ਹਲਕਾ ਇੰਚਾਰਜਾਂ ਬਾਰੇ ਕਿਹਾ ਹੈ ਕਿ ਕਾਂਗਰਸ ਵਿੱਚ ਇਹ ਹਲਕਾ ਇੰਚਾਰਜ, ਉਹ ਉਮੀਦਵਾਰ ਹਨ ਜੋ ਵਿਧਾਨ ਸਭਾ ਵਿੱਚ ਨਹੀਂ ਪਹੁੰਚ ਸਕੇ। ਕੁਝ ਨੇ ਜ਼ਮਾਨਤਾਂ ਵੀ ਗੁਆ ਦਿੱਤੀਆਂ। ਇਨ੍ਹਾਂ ਹਲਕਾ ਇੰਚਾਰਜਾਂ ਨੂੰ ਕਿਸ ਨੇ ਨਿਯੁਕਤ ਕੀਤਾ।

ਉਸ ਬਾਰੇ ਦੱਸਿਆ ਜਾਵੇ ਅਤੇ ਇਨ੍ਹਾਂ ਦੇ ਨਿਯੁਕਤੀ ਪੱਤਰਾਂ ਨੂੰ ਜਨਤਕ ਕੀਤਾ ਜਾਵੇ। ਇਹ ਸ਼ਰਾਰਤ ਸਿਰਫ਼ ਸਥਾਨਕ : ਨੌਜਵਾਨ ਅਤੇ ਕਾਂਗਰਸ ਪ੍ਰਤੀ ਵਧੇਰੇ ਨੂੰ ਸਮਰਪਿਤ ਤੇ ਵਚਨਬੱਧ ਲੀਡਰਸ਼ਿਪ ਨੂੰ : ਪ੍ਰਮੁੱਖ ਸਥਾਨਾਂ ‘ਤੇ ਪਹੁੰਚਣ ਤੋਂ ਰੋਕਣ ਲਈ ਕੀਤੀ ਗਈ ਹੈ। ਅਜਿਹਾ ਕਾਂਗਰਸ ਦੇ : ਸੰਗਠਨਾਤਮਕ ਸਿਧਾਂਤਾਂ ਅਤੇ : ਸਭਿਆਚਾਰ ਨਾਲ ਮੇਲ ਨਹੀਂ : ਖਾਂਦਾ।

File Photo
Spread the love

Leave a Reply

Your email address will not be published. Required fields are marked *