Chandigarh Administration ਚੰਡੀਗੜ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਇੱਕ ਹੁਕਮ ਜਾਰੀ ਕਰਦੇ ਹੋਏ ਪ੍ਰਸ਼ਾਸਨਿਕ ਢਾਂਚੇ ਦੇ ਵਿੱਚ ਵੱਡਾ ਬਦਲਾਵ ਕੀਤਾ ਹੈ। ਹੁਕਮਾਂ ਦੇ ਮੁਤਾਬਕ ਆਈਐਸ ਅਧਿਕਾਰੀ ਰਜੀਵ ਵਰਮਾ ਨੂੰ 30 ਸਤੰਬਰ ਦੀ ਦੁਪਹਿਰ ਬਾਅਦ ਚੀਫ ਸੈਕਟਰੀ ਦੇ ਅਹੁਦੇ ਤੋਂ ਟ੍ਰਾਂਸਫਰ ਹੋਣ ਮਗਰੋਂ ਉਹਨਾਂ ਦੀ ਥਾਂ ਹਰਿਆਣਾ ਕੇਡਰ ਦੇ ਆਈਐਸ ਅਧਿਕਾਰੀ ਮਨਦੀਪ ਬਰਾੜ ਨੂੰ ਚੰਡੀਗੜ੍ਹ ਦੇ ਮੁੱਖ ਸਕੱਤਰ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਮਨਦੀਪ ਸਿੰਘ ਬਰਾੜ ਨਾ ਸਿਰਫ ਚੀਫ ਸੈਕਟਰੀ ਦੀ ਜਿੰਮੇਦਾਰੀ ਸੰਭਾਲਣਗੇ ਬਲਕਿ ਰਜੀਵ ਵਰਮਾ ਦੇ ਕੋਲ ਦੇ ਸਾਰੇ ਵਿਭਾਗ ਵੀ ਦੇਖਣਗੇ ਅਤੇ ਅਗਲੇ ਹੁਕਮਾਂ ਤੱਕ ਉਹਨਾਂ ਕੋਲ ਇਹ ਜਿੰਮੇਦਾਰੀ ਬਣੀ ਰਹੇਗੀ।
