Bajwa urged the Governor to stop the bill passed by the government
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਤੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਸਰਕਾਰ ਦੇ ਵੱਲੋਂ ਛੇ ਬਿਲਾਂ ਦੇ ਵਿੱਚੋਂ ਇੱਕ ਬਿੱਲ ਤੇ ਇਤਰਾਜ਼ ਜਤਾਉਂਦੇ ਹੋਏ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਉਹ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਅੱਗੇ ਨਾ ਭੇਜਣ ਕਿਉਂਕਿ ਉਸ ਬਿੱਲ ਦੇ ਜਰੀਏ ਸੰਵਿਧਾਨ ਢਾਂਚੇ ਨੂੰ ਸੱਟ ਵੱਜਦੀ ਹੈ ਅਤੇ ਸਰਕਾਰ ਪੈਸੇ ਦਾ ਗਲਤ ਇਸਤੇਮਾਲ ਕਰ ਸਕਦੀ ਹੈ।
ਪੰਜਾਬ ਦੀ ਵਿਧਾਨ ਸਭਾ ਦੇ ਬੁਲਾਏ ਗਏ ਸਪੈਸ਼ਲ ਸੈਸ਼ਨ ਦੇ ਵਿੱਚ ਸਰਕਾਰ ਦੇ ਵੱਲੋਂ ਜਿੱਥੇ ਹੜਾਂ ਨੂੰ ਲੈ ਕੇ ਚਰਚਾ ਕੀਤੀ ਗਈ ।ਤਾਂ ਨਾਲ ਹੀ ਛੇ ਬਿਲ ਵੀ ਲਿਆਂਦੇ ਗਏ ਜਿਨਾਂ ਨੂੰ ਬਹੁਮਤ ਦੇ ਨਾਲ ਪਾਸ ਕੀਤੇ ਗਏ ਪਰ ਉਹਨਾਂ ਦੇ ਵਿੱਚ ਇੰਪਰੂਵਮੈਂਟ ਟਰਸਟ ਦੇ ਨਾਲ ਜੁੜਿਆ ਹੋਇਆ ਬਿੱਲ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਅੱਜ ਰਾਜਪਾਲ ਨੂੰ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਇਸ ਬਿੱਲ ਨੂੰ ਅੱਗੇ ਵਧਾਉਣ ਤੇ ਰੋਕ ਲਾਈ ਜਾਵੇ ਕਿਉਂਕਿ ਇਸ ਬਿੱਲ ਦੇ ਵਿੱਚ ਬਦਲਾਵ ਇਹ ਕੀਤਾ ਗਿਆ ਹੈ ਕਿ ਜਿਹੜਾ ਜਾਇਦਾਤਾਂ ਅਤੇ ਉਹਨਾਂ ਤੋਂ ਆਉਣ ਵਾਲਾ ਪੈਸਾ ਇਮਪਰੂਵਮੈਂਟ ਟਰਸਟ ਆਪਣੇ ਕੋਲ ਰੱਖਦਾ ਸੀ ਜਾਂ ਸ਼ਹਿਰ ਦੀ ਬੇਹਤਰੀ ਵਾਸਤੇ ਲਾਉਂਦਾ ਸੀ ਹੁਣ ਉਸ ਪੈਸੇ ਨੂੰ ਸੈਂਟਰਲਾਈਜ ਕਰਕੇ ਕਿਤੇ ਵੀ ਵਰਤਣ ਦੀ ਤਜਵੀਜ ਖੋਲੀ ਗਈ ਹੈ ਜਿਸ ਤੇ ਪ੍ਰਤਾਪ ਬਾਜਵਾ ਨੇ ਸ਼ਰਤ ਜਾਹਿਰ ਕਰਦੇ ਕਿਹਾ ਕਿ ਇਸ ਬਿੱਲ ਦੇ ਨਾਲ ਜਿੱਥੇ ਸੰਵਿਧਾਨਿਕ ਢਾਂਚੇ ਨੂੰ ਸੱਟ ਵੱਜੀ ਹੈ ਕਿਉਂਕਿ ਸੰਵਿਧਾਨ ਅਨੁਸਾਰ ਇਹ ਕੀਤਾ ਨਹੀਂ ਜਾ ਸਕਦਾ ਤਾਂ ਦੂਜੇ ਪਾਸੇ ਖਸਾ ਜਾਹਰ ਕੀਤਾ ਕਿ ਸਰਕਾਰ ਇਸ ਪੈਸੇ ਨੂੰ ਗਲਤ ਇਸਤੇਮਾਲ ਕਰ ਸਕਦੀ ਹੈ
