ਆਖਿਰ ਕਰ ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਅਨਿਲ ਜੋਸ਼ੀ ਨੇ ਅਕਾਲੀ ਦਲ ਦਾ ਸਾਥ ਛੱਡ ਕੇ ਅੱਜ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਅਤੇ ਪ੍ਰਧਾਨ ਰਾਜਾ ਵੜਿੰਗ ਸਣੇ ਤਮਾਮ ਸੀਨੀਅਰ ਕਾਂਗਰਸੀ ਆਗੂਆਂ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਦਾ ਹੱਥ ਫੜ ਲਿਆ ਹੈ। ਹਾਲਾਂਕਿ ਉਹਨਾਂ ਦੇ ਕਾਂਗਰਸ ਚ ਸ਼ਾਮਿਲ ਹੋਣ ਦੇ ਨਾਲ ਹੀ ਚਰਚਾ ਇਹ ਵੀ ਤੇਜ਼ ਹੋ ਗਈ ਸੀ ਕਿ ਉਹ ਤਰਨ ਤਾਰਨ ਚੋਣ ਹਲਕਾ ਲੈ ਸਕਦੇ ਹਨ ਪਰ ਅਜਿਹੀਆਂ ਚਰਚਾਵਾਂ ਨੂੰ ਲੈ ਕੇ ਨਿਲ ਜੋਸ਼ੀ ਨੇ ਆਪਦਾ ਸਿਆਸੀ ਭਵਿੱਖ ਸਪਸ਼ਟ ਕਰ ਦਿੱਤਾ।
ਅਨਿਲ ਜੋਸ਼ੀ ਨੇ ਸਪਸ਼ਟ ਕੀਤਾ ਕਿ ਉਹ ਆਪਦਾ ਸਿਆਸੀ ਭਵਿੱਖ ਕਿਸੇ ਹੋਰ ਹਲਕੇ ਦੇ ਵਿੱਚ ਨਹੀਂ ਦੇਖਦੇ ਬਲਕਿ ਆਪਣੇ ਪੁਰਾਣੇ ਸਿਆਸੀ ਹਲਕੇ ਤੋਂ ਹੀ ਅੱਗੇ ਵੀ ਚੋਣ ਲੜਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਚਰਚਾ ਚੋਣ ਹਲਕਾ ਬਦਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਹੀਂ ਕੀਤੀ ਗਈ।
ਅਨਿਲ ਜੋਸ਼ੀ ਨੇ ਕਿਹਾ ਕਿ ਮੈ ਜਦੋ ਕਾਂਗਰਸ ਸਰਕਾਰ ਸਮੇਂ ਵੀ ਕੰਮ ਕਰਵਾਉਣ ਜਾਂਦਾ ਰਿਹਾ ਤਾਂ ਦੋਸਤਾਂ ਵਾਂਗ ਮਿਲਦੇ ਸੀ ਪਰ ਕਦੀ ਅਲਗ ਨਹੀਂ ਲੱਗਿਆ। ਅਕਾਲੀ ਦਲ ਤੋਂ ਨਾਰਾਜ਼ਗੀ ਨੂੰ ਲੈ ਕੇ ਵੀ ਜਦੋਂ ਅਨਿਲ ਜੋਸ਼ੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਸਪਸ਼ਟ ਕਰਿਆ ਕਿ ਮੈਂ ਸੁਖਬੀਰ ਸਿੰਘ ਬਾਦਲ ਨੂੰ ਹੱਥ ਜੋੜ ਕੇ ਪਾਰਟੀ ਛੱਡ ਕੇ ਆਇਆ ਹਾਂ ਹੋਰ ਕਿਸੇ ਤਰ੍ਹਾਂ ਦਾ ਮੱਤਭੇਦ ਉਹਨਾਂ ਨਾਲ ਮੇਰਾ ਨਹੀਂ ਹੈ।
ਅਕਾਲੀ ਦਲ ਚ ਇਹ ਲੱਗ ਰਿਹਾ ਸੀ ਕਿ ਮੈਂ ਕਮਜੋਰ ਹੋ ਰਿਹਾ ਹਾਂ।ਅੱਜ ਮੈਨੂੰ ਐਨਰਜੀ ਮਹਿਸੂਸ ਹੋਈ ਹੈ ਕਿਉਂਕਿ ਸ਼ਾਮਿਲ ਹੋਣ ਤੋਂ ਪਹਿਲਾ ਮੈ ਸਾਰੇ ਸੀ ਇਆਰ ਕਾਂਗਰਸ ਲੀਡਰਾਂ ਨਾਲ ਗੱਲਬਾਤ ਕੀਤੀ ਅਤੇ ਸਭ ਨੇ ਕਿਹਾ ਕਿ ਆਪਾਂ ਇਕੱਠੇ ਹੋਈਏ।
ਮੇਰੀ ਵਿਚਾਰਧਾਰਾ ਸ਼ੁਰੂ ਤੋਂ ਸੇਕੁਲਰ ਰਿਹਾ ਅਤੇ ਅੱਤਵਾਦ ਚ ਮੇਰੇ ਪਿਤਾ ਸ਼ਹੀਦ ਹੋਏ ਸੀ ਅੱਤਵਾਦ ਦੇ ਸਮੇਂ ਚ।
ਅਨਿਲ ਜੋਸ਼ੀ ਨੇ ਕਿਹਾ ਕਿ ਉਹਨਾਂ ਨੇ ਅੱਜ ਤੱਕ ਜਾਤ ਪਾਤ ਚੋ ਉਪਰ ਉਠ ਕੇ ਕੰਮ ਕੀਤਾ ਰਹੀ ਗੱਲ ਭਾਜਪਾ ਦੀ ਤਾਂ ਮੈਨੇ ਕਿਸਾਨਾਂ ਦੀ ਗੱਲ ਕੀਤੀ ਸੀ ਅਤੇ ਮੈਨੂੰ ਉਹਨਾਂ ਨੇ ਕੱਢ ਦਿੱਤਾ ਕਿਉਂਕਿ ਮੈ ਉਸ ਸਮੇਂ ਕਿਹਾ ਸੀ ਕਿ ਪੰਜਾਬ ਨਾਲ ਕਾਹਦੇ ਹੋਈਏ।ਸਭ ਇਕ ਪਾਸੇ ਸਨ ਅਤੇ ਭਾਜਪਾ ਇਕ ਪਾਸੇ ਸੀ ਇਸ ਲਈ ਪਾਰਟੀ ਚੋ ਕੱਢ ਦਿੱਤਾ ਫੇਰ 6 ਮਹੀਨੇ ਬੈਠਾ ਰਿਹਾ ਉਸਤੋ ਬਾਅਦ ਅਕਾਲੀ ਦਲ ਚ ਸ਼ਾਮਿਲ ਹੋਇਆ।ਪਰ ਉਥੇ ਵੀ ਜਦੋਂ ਮੈਂਬਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿਚਾਰਾਂ ਦਾ ਮਤਭੇਦ ਸੀ।
