ਪਰਾਲੀ ਪਰਾਲੀ ਜਲਾਉਣ ਦੇ ਮਾਮਲੇ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ ਅਤੇ ਸਰਕਾਰ ਜਿੱਥੇ ਸਖਤ ਐਕਸ਼ਨ ਕਰ ਰਹੀ ਹੈ ਪਰ ਦੂਜੇ ਪਾਸੇ ਕਿਸਾਨਾਂ ਦੀ ਮਜਬੂਰੀ ਨੂੰ ਦੇਖਦੇ ਥੋੜਾ ਢਿੱਲਾ ਵੀ ਪੈ ਰਹੀ ਹੈ ਹਾਲਾਂਕਿ ਇਸ ਬਾਬਤ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ ਪਰ ਹੁਣ ਪਰਾਲੀ ਜਲਾਉਣ ਦੇ ਮਾਮਲਿਆਂ ਨੂੰ ਲੈ ਕੇ CFQM ਸੀ ਐਫ ਕਿਉ ਐਮ ਅਤੇ ਸੀਪੀਸੀਬੀ CPCB ਦੇ ਹੁਕਮਾਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਵਿੱਚ ਪਰਾਲੀ ਜਲਾਉਣ ਦੇ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਸਖ਼ਤ ਮੋਨੀਟਰਿੰਗ ਕੀਤੀ ਜਾਵੇਗੀ ਇਸ ਦੇ ਲਈ ਟੀਮਾਂ ਵੀ ਤਨਾਤ ਕੀਤੀਆਂ ਗਈਆਂ ਨੇ ਜਿਹੜੀ ਕਿ ਹੋਟ ਸਪੋਟ ਖੇਤਰਾਂ ਦੇ ਉੱਤੇ ਨਿਗਾ ਰੱਖਣਗੀਆਂ ਔਰ ਇਸ ਦੀ ਪੂਰੀ ਰਿਪੋਰਟ ਦੋਨਾਂ ਏਜੰਸੀਆਂ ਨੂੰ ਭੇਜੀ ਜਾਵੇਗੀ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਫਲਾਇੰਗ ਸੁਕਾਇਡ ਸਬੰਧੀ ਜਿਲ੍ਹੇ ਦੀ ਅਥੋਰਟੀ ਅਤੇ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰੇਗੀ ਅਤੇ ਸੂਬੇ ਦੇ ਨੋਡਲ ਅਫਸਰਾਂ ਦੇ ਨਾਲ ਸੰਪਰਕ ਦੇ ਵਿੱਚ ਰਹੇਗੀ ਫਲਾਇੰਗ ਸੁਕਾਇਡ ਨੂੰ 16 ਜਿਹੜੇ ਪੰਜਾਬ ਦੇ ਜਿਹਨਾਂ ਦੇ ਵਿੱਚ ਅੰਮ੍ਰਿਤਸਰ ਬਰਨਾਲਾ ਬਠਿੰਡਾ ਫਰੀਦਕੋਟ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਾਨਸਾ ਮੋਗਾ ਮੁਕਤਸਰ ਪਟਿਆਲਾ ਸੰਗਰੂਰ ਅਤੇ ਤਰਨ ਤਾਰਨ ਸ਼ਾਮਿਲ ਹਨ ਉੱਥੇ ਹੀ ਹਰਿਆਣਾ ਦੇ 10 ਜਿਲੇ ਜਿਨਾਂ ਦੇ ਵਿੱਚ ਅੰਬਾਲਾ ਫਤਿਹਾਬਾਦ ਹਿਸਾਰ ਜੀਂਦ ਪੈਥਲ ਕਰਨਾਲ ਕੁਰੂਕਸ਼ੇਤਰ ਸਿਰਸਾ ਸੋਨੀਪਤ ਅਤੇ ਯਮੁਨਾ ਨਗਰ ਦੇ ਵਿੱਚ ਫਲਾਇੰਗ ਸੁਕਾਇਡ ਲਗਾਏ ਗਏ ਹਨ।
