
ਬੈਂਕਿੰਗ ਸਿਸਟਮ Banking System ਦੇ ਵਿੱਚ ਚਾਰ ਅਕਤੂਬਰ 2025 ਤੋਂ ਵੱਡਾ ਬਦਲਾਵ ਹੋਣ ਜਾ ਰਿਹਾ RBI ਭਾਰਤੀ ਰਿਜ਼ਰਵ ਬੈਂਕ ਨੇ ਚਾਰ ਅਕਤੂਬਰ ਨੂੰ ਫਾਸਟ ਚੈੱਕ Clearance System ਫਾਸਟ ਚੈੱਕ ਕਲੀਅਰੈਂਸ ਸਿਸਟਮ ਲਾਗੂ ਕਰਨ ਦਾ ਫੈਸਲਾ ਕਰ ਲਿਆ। ਇਹ ਨਵੇਂ ਸਿਸਟਮ ਦੇ ਨਾਲ ਚੈੱਕ ਜਮਾ ਕਰਾਉਣ ਦੇ ਉਸੇ ਦਿਨ ਪੈਸੇ ਖਾਤੇ ਚ ਜਮਾ ਹੋ ਜਾਣਗੇ ਜਿਹਨੂੰ ਕਿ ਪਹਿਲਾਂ ਇੱਕ ਦੋ ਦਿਨ ਇੰਤਜ਼ਾਰ ਕਰਨਾ ਪੈਂਦਾ ਸੀ।
ਫਿਲਹਾਲ ਚੈੱਕ ਕਲੀਅਰੈਂਸ ਦੇ ਵਿੱਚ ਕੁਝ ਦਿਨ ਦਾ ਸਮਾਂ ਲੱਗ ਜਾਂਦਾ ਹੈ ਜਿਹਨੂੰ ਬਦਲ ਕੇ ਹੁਣ ਆਰਬੀਆਈ ਨੇ ਨਵੇਂ ਸਿਸਟਮ ਦੇ ਤਹਿਤ ਕੰਟੀਨਿਊਸ ਚੈੱਕ ਕਲੀਅਰਿੰਗ ਮੋਡ ਤੇ ਲਿਆਂਦਾ। ਜਿਹਦੇ ਤਹਿਤ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੈੱਕ ਜਮਾ ਹੋਣਗੇ। ਉਹਨਾਂ ਦੀ ਫੋਟੋ ਅਤੇ ਡਾਟਾ ਨਾਲ ਦੀ ਨਾਲ ਸਕੈਨ ਕਰਕੇ ਕਲੀਰਿੰਗ ਹਾਊਸ ਨੂੰ ਭੇਜਿਆ ਜਾਊਗਾ ।ਜਿਹਨੂੰ ਸ਼ਾਮ 7 ਵਜੇ ਤੱਕ ਚੈੱਕ ਕਨਫਰਮ ਕਰਨਾ ਹੋਊਗਾ ਜੇਕਰ ਬੈਂਕ ਸਮੇਂ ਤੇ ਜਵਾਬ ਨਹੀਂ ਦਿੰਦਾ ਤਾਂ ਚੈੱਕ ਆਟੋਮੈਟਿਕ ਕਲੀਅਰ ਮੰਨਿਆ ਜਾਊਗਾ।
ਨਵੇਂ ਸਿਸਟਮ ਨੂੰ ਦੋ ਪਾਰਟ ਦੇ ਵਿੱਚ ਲਾਗੂ ਕਰਨ ਦਾ ਪਲਾਨ ਬਣਾਇਆ ਗਿਆ
ਜਿਹਦੇ ਚ ਪਹਿਲਾ ਪਲੈਨ ਇਹ ਹੈ ਕਿ ਚਾਰ ਅਕਤੂਬਰ 2025 ਤੋਂ 2 ਜਨਵਰੀ 2026 ਤੱਕ ਬੈਂਕਾਂ ਨੂੰ ਸ਼ਾਮ 7 ਵਜੇ ਤੱਕ ਪੱਕਾ ਕਰਨ ਦਾ ਸਮਾਂ ਦਿੱਤਾ।
ਦੂਜੇ ਪਲੈਨ ਦੇ ਵਿੱਚ ਤਿੰਨ ਜਨਵਰੀ 2026 ਤੋਂ ਬੈਂਕਾਂ ਨੂੰ ਚੈੱਕ ਕਨਫਰਮ ਕਰਨ ਦੇ ਵਾਸਤੇ ਤਿੰਨ ਘੰਟੇ ਦਾ ਸਮਾਂ ਲੱਗੂਗਾ ਜੇਕਰ ਸਵੇਰੇ 10 ਵਜੇ ਚੈੱਕ ਭੇਜਿਆ ਗਿਆ ਤਾਂ ਦੁਪਹਿਰੇ 2 ਵਜੇ ਤੱਕ ਇਹਨੂੰ ਕਲੀਅਰ ਕਰਨਾ ਪਊਗਾ ਜਿਹਦੇ ਵਿੱਚ ਕਲੀਅਰੈਂਸ ਚ ਹੋਰ ਵੀ ਤੇਜ਼ੀ ਆ ਜਾਏਗੀ।
ਇਹ ਨਵਾਂ ਢਾਂਚਾ ਸ਼ੁਰੂਆਤੀ ਦੌਰ ਦੇ ਵਿੱਚ ਵੱਡੇ ਸ਼ਹਿਰ ਜਿਵੇਂ ਕਿ ਦਿੱਲੀ ਮੁੰਬਈ ਚੇਨਈ ਕਲੀਅਰਿੰਗ ਗ੍ਰਿਡ ਤੇ ਲਾਗੂ ਹੋਣਗੇ ਉਸ ਤੋਂ ਬਾਅਦ ਬਾਕੀ ਦੇਸ਼ ਦੇ ਵਿੱਚ ਇਹ ਨਿਯਮ ਲਾਗੂ ਕਰ ਦਿੱਤਾ ਜਾਊਗਾ ਇਹਦੇ ਨਾਲ ਬੈਂਕਿੰਗ ਇੰਫਰਾਸਟਰਕਚਰ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਵਿੱਚ ਸਹਾਈ ਸਿੱਧ ਹੋਊਗਾ ਅਤੇ ਚੈੱਕ ਭੁਗਤਾਨ ਦਾ ਸਿਸਟਮ ਵੀ ਹੋਰ ਚੰਗਾ ਹੋ ਜਾਊਗਾ।