ਸੁਖਬੀਰ ਬਾਦਲ ਦੀ “ਆਪ” ਨੂੰ ਚੇਤਾਵਨੀ, ਅਕਾਲੀ ਸਰਕਾਰ ਬਣਨ ਤੇ ਪਰਚੇ ਦਰਜ ਕਰਨ ਦੀ ਘੁਰਕੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰੀ ਫਿਰ ਤੋਂ ਆਮ ਆਦਮੀ ਪਾਰਟੀ ਨੂੰ ਘੁਰਕਿ ਦਿੱਤੀ ਹੈ ਜਿਹਦੇ ਚ ਉਹਨਾਂ ਨੇ ਸਪਸ਼ਟ ਕਿਹਾ ਕਿ ਉਹ ਪਰਚੇ ਦਰਜ ਕਰਨਗੇ ਅਕਾਲੀ ਦਲ ਸਰਕਾਰ ਬਣਨ ਦੇ ਸਮੇਂ ਜੇਕਰ ਆਮ ਆਦਮੀ ਪਾਰਟੀ ਨੇ ਪੈਸੇ ਖਜ਼ਾਨੇ ਚ ਜਮਾ ਨਾ ਕਰਵਾਏ ਤਾਂ ਸਰਕਾਰ ਬਣਨ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਖਿਲਾਫ ਪਰਚੇ ਦਰਜ ਕਰਨਗੇ।

ਸੁਖਬੀਰ ਬਾਦਲ ਨੇ ਜਿੱਥੇ ਪਰਚੇ ਦਰਜ ਕਰਨ ਦੀ ਘੁਰਕੀ ਦਿੱਤੀ ਹੈ ਕਿਉਂਕਿ ਲਗਾਤਾਰ ਚੱਲ ਰਹੀ ਗੱਲ ਕਿ ਸਰਕਾਰ ਦੇ ਵੱਲੋਂ ਕਈ ਸਰਕਾਰੀ ਥਾਵਾਂ ਨੂੰ ਵੇਚਿਆ ਜਾ ਸਕਦਾ ਹੈ,ਤਾਂ ਉਸ ਦਾ ਜ਼ਿਕਰ ਕਰਦੇ ਹੋਏ ਸੁਖਬੀਰ ਬਾਦਲ ਨੇ ਇਲਜ਼ਾਮ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਲਾਏ ਹਨ ਜਿਨਾਂ ਵਿੱਚ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵਾਂ ਤਾਂ ਕੁੱਝ ਬਣਾਉਣਾ ਹੀ ਕੀ ਸੀ, ਸਗੋਂ ਸੂਬੇ ਵਿੱਚ ਜੋ ਕੁੱਝ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣਿਆ ਸੀ ਉਸ ਨੂੰ ਹੁਣ ਇਹ ਵੇਚ ਕੇ ਨੋਟ ਇਕੱਠੇ ਕਰਨ ਲੱਗੇ ਹੋਏ ਹਨ। ਸੂਬੇ ਨੂੰ ਕਰਜ਼ੇ ਵਿੱਚ ਡੋਬ ਕੇ ਇਹ ਆਪਣੀ ਝੂਠੀ ਵਾਹ ਵਾਹ ਤੇ ਹਜਾਰਾਂ ਕਰੋੜ ਰੁਪਏ ਖਰਚ ਕਰ ਚੁੱਕੇ ਹਨ।
ਮੈਂ ਚਿਤਾਵਨੀ ਦਿੰਦਾ ਹਾਂ ਕਿ ਇਹ ਹੁਣ ਵੀ ਸੁਧਰ ਜਾਣ ਅਤੇ ਲੋਕਾਂ ਦਾ ਪੈਸਾ ਵਾਪਸ ਸੂਬੇ ਦੇ ਖ਼ਜਾਨੇ ਵਿੱਚ ਜਮਾਂ ਕਰਵਾ ਦੇਣ ਨਹੀਂ ਤਾਂ ਪੰਜਾਬੀਆਂ ਦੀ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਸਾਰ ਇਨ੍ਹਾਂ ‘ਤੇ ਮੁੱਕਦਮੇ ਵੀ ਦਰਜ ਹੋਣਗੇ ਅਤੇ ਨਾਲ ਹੀ ਇੱਕ ਇੱਕ ਰੁਪਈਆ ਵਸੂਲਿਆ ਵੀ ਜਾਵੇਗਾ।

Spread the love

Leave a Reply

Your email address will not be published. Required fields are marked *