ਮਸ਼ਹੂਰ ਵਪਾਰੀ ਰਾਜਿੰਦਰ ਗੁਪਤਾ ਨੇ ਦਿੱਤਾ ਅਸਤੀਫਾ ,ਮਿਲ ਸਕਦੀ ਵੱਡੀ ਜਿੰਮੇਦਾਰੀ

Breaking: Rajinder Gupta resigns as Vice Chairman of Punjab Planning Board :source

ਰਾਜਿੰਦਰ ਗੁਪਤਾ ਨੇ ਮਾਤਾ ਕਲੀ ਦੇਵੀ ਮੰਦਿਰ ਐਡਵਾਈਜਰੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਦੀ ਜਿੰਮੇਦਾਰੀ ਤੋ ਅਸਤੀਫਾ ਦੇ ਦਿੱਤਾ ਹੈ।

ਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਦੀ ਰਾਜ ਸਭਾ ਸੀਟ ਤੋਂ ਰਾਜਸਭਾ ਮੈਂਬਰ ਹੋ ਸਕਦੇ ਹਨ ਕਿਉਂਕਿ ਸੰਜੀਵ ਅਰੋੜਾ ਦੇ ਵਿਧਾਇਕ ਜਿੱਤਣ ਤੋਂ ਬਾਅਦ ਰਾਜਸਭਾ ਸੀਟ ਖਾਲੀ ਹੋ ਗਈ ਸੀ। ਰਜਿੰਦਰ ਗੁਪਤਾ ਇੱਕ ਵੱਡੇ ਮਸ਼ਹੂਰ ਕਾਰੋਬਾਰੀ ਹਨ ਤਾਂ ਉੱਥੇ ਹੀ ਵੱਡੇ ਸਮਾਜ ਸੇਵੀ ਵੀ ਹਨ ਅਤੇ ਕਦੇ ਵੀ ਸਿਆਸੀ ਤੌਰ ਤੇ ਜਾਂ ਕਿਸੇ ਵਾਦ ਵਿਵਾਦ ਦਾ ਹਿੱਸਾ ਨਹੀਂ ਰਹੇ ਜਿਸ ਕਰਕੇ ਲੋਕਾਂ ਦੇ ਵਿੱਚ ਚੰਗੀ ਛਵੀ ਰੱਖਦੇ ਹਨ। ਰਜਿੰਦਰ ਗੁਪਤਾ ਨੂੰ ਜੇਕਰ ਇਹ ਜਿੰਮੇਦਾਰੀ ਮਿਲਦੀ ਹੈ ਤਾਂ ਸਮਾਜਿਕ ਤੌਰ ਤੇ ਇੱਕ ਚੰਗਾ ਸੰਦੇਸ਼ ਜਾਵੇਗਾ ਤਾਂ ਨਾਲ ਹੀ ਰਾਜਸਭਾ ਮੈਂਬਰ ਦੇ ਤੌਰ ਦੇ ਉੱਤੇ ਬਖੂਬੀ ਜਿੰਮੇਦਾਰੀ ਨਿਭਾ ਸਕਦੇ ਹਨ।

Spread the love

Leave a Reply

Your email address will not be published. Required fields are marked *