Himachal Pradesh Accident ਦਸ ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਕਿ ਹਿਮਾਚਲ ਦੇ ਬਿਲਾਸਪੁਰ ਦੇ ਖੇਤਰ ਦੇ ਵਿੱਚ ਜਾਂਦੀ ਬੱਸ ਉੱਤੇ ਇੱਕਦਮ ਪਹਾੜ ਗਿਰ ਜਾਂਦਾ ਹੈ ਜਿਸ ਦੇ ਨਾਲ 10 ਲੋਕ ਮਲਬੇ ਦੀ ਦਾਬ ਹੇਠ ਆ ਕੇ ਦਮ ਤੋੜ ਦਿੰਦੇ ਹਨ ਹਾਲਾਂਕਿ ਰਾਹਤ ਕਾਰਜ ਮੌਕੇ ਤੇ ਜਾਰੀ ਹਨ ਅਤੇ ਹਿਮਾਚਲ ਦੇ ਮੁੱਖ ਮੰਤਰੀ ਨੇ ਡੂੰਘਾ ਦੁੱਖ ਇਸ ਹਾਦਸੇ ਤੇ ਜਤਾਇਆ ਹੈ।।

ਬਿਲਾਸਪੁਰ ਜ਼ਿਲ੍ਹੇ ਦੇ ਜੰਡੂਤਾ ਵਿਧਾਨ ਸਭਾ ਖੇਤਰ ਦੇ ਬਾਲੂਘਾਟ ਵਿਖੇ ਇੱਕ ਦਰਦਨਾਕ ਹਾਦਸੇ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਜਾਂਦੀ ਬੱਸ ਦੇ ਉੱਪਰ ਪਹਾੜ ਟੁੱਟ ਕੇ ਗਿਰ ਜਾਂਦਾ ਹੈ ਜਿਸ ਕਾਰਨ ਮੌਕੇ ਤੇ ਹੀ 10 ਲੋਕਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਬੱਸ ਦੇ ਵਿੱਚ 20 ਤੋਂ 25 ਸਵਾਰੀਆਂ ਦੱਸੀਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਮੌਕੇ ਤੇ ਰਾਹਤ ਕਾਰਜ ਚੱਲ ਰਹੇ ਹਨ। ਇਸ ਦਰਦ ਨਾਲ ਘਟਨਾ ਨੂੰ ਲੈ ਕੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਗਹਿਰਾ ਦੁੱਖ ਜਤਾਇਆ ਹੈ। ਮਰਨ ਵਾਲਿਆਂ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ। ਇਹ ਖਦਸਾ ਜਤਾਇਆ ਜਾ ਰਿਹਾ।
