ਜੇਲ ਚ ਬੰਦ ਲੋਕ ਸਭਾ ਮੈਂਬਰ ਅੰਮ੍ਰਿਤ ਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਨੇ ਤਰਨ ਤਾਰਨ ਜਿਮਨੀ ਚੋਣ ਦੇ ਵਿੱਚ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਅਤੇ ਇੱਕ ਵਾਰੀ ਫੇਰ ਹਾਲਾਤ ਲੋਕ ਸਭਾ ਚੋਣਾਂ ਵਾਂਗ ਬਣਦੇ ਨਜ਼ਰ ਆ ਰਹੇ ਹਨ ਫਰਕ ਬਸ ਇਨਾ ਹੈ ਇਸ ਵਾਰ ਦਾ ਉਮੀਦਵਾਰ ਜੇਲ ਦੇ ਵਿੱਚ ਬੰਦ ਨਹੀਂ ਪਰ ਜੇਲ ਚ ਬੰਦ ਭਰਾ ਨੂੰ ਲੈ ਕੇ ਸੀ ਵੋਟਾਂ ਦਾ ਗਣਿਤ ਕੀ ਭਾਈ ਅੰਮ੍ਰਿਤ ਪਾਲ ਸਿੰਘ ਵਾਂਗ ਰਹੇਗਾ ਇਹ ਦੇਖਣਾ ਸਿਆਸੀ ਦਲਾਂ ਲਈ ਚੁਨੌਤੀ ਬਣ ਸਕਦਾ ਹੈ।
ਤਰਨ ਤਾਰਨ ਦੀ ਜਿਮਨੀ ਚੋਣ ਨੂੰ ਲੈ ਕੇ ਪਾਰਟੀਆਂ ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰ ਚੁੱਕੀਆਂ ਹਨ। ਇਸ ਵਿਚਕਾਰ ਅੰਮ੍ਰਿਤ ਪਾਲ ਸਿੰਘ ਦੀ ਜਥੇਬੰਦੀ ਵਾਰੀ ਪੰਜਾਬ ਦੇ ਵੱਲੋਂ ਤਰਨ ਤਾਰਨ ਤੋਂ ਸੁਧੀਰ ਸੂਰੀ ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਦੀਪ ਸਨੀ ਦੇ ਭਰਾ ਮਨਦੀਪ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਸਿਆਸੀ ਪਾਰਟੀਆਂ ਜਿੱਥੇ ਆਪਣੇ ਤੌਰ ਤੇ ਜਿਮਨੀ ਚੋਣ ਜਿੱਤਣ ਨੂੰ ਲੈ ਕੇ ਜੋਰ ਅਜ਼ਮਾਇਸ਼ ਸ਼ੁਰੂ ਕਰ ਚੁੱਕੀਆਂ ਹਨ ਪਰ ਉਸ ਵਿਚਕਾਰ ਮਨਦੀਪ ਸਿੰਘ ਦੀ ਐਂਟਰੀ ਨੇ ਸਿਆਸੀ ਗਣਿਤ ਚੁਣੌਤੀਪੂਰਨ ਬਣਾ ਦਿੱਤੇ ਹਨ।
ਲੋਕ ਸਭਾ ਚੋਣਾਂ ਦੇ ਵਿੱਚ ਅੰਮ੍ਰਿਤ ਪਾਲ ਸਿੰਘ ਨੂੰ ਜੇਲ ਚ ਬੰਦ ਹੋਣ ਦੇ ਚਲਦੇ ਲੋਕਾਂ ਦਾ ਭਰਪੂਰ ਸਾਥ ਮਿਲਿਆ ਅਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਉਮੀਦਵਾਰ ਦੇ ਰੂਪ ਦੇ ਵਿੱਚ ਉਭਾਰ ਕੇ ਸਾਹਮਣੇ ਲਿਆਉਂਦਾ ਭਾਵੇਂ ਉਹਨਾਂ ਦੇ ਵੱਲੋਂ ਕਦੇ ਮੌਕਾ ਨਹੀਂ ਬਣ ਪਾਇਆ ਕਾਨੂੰਨੀ ਤੌਰ ਤੇ ਕਿ ਉਹ ਲੋਕ ਸਭਾ ਦਾ ਹਿੱਸਾ ਬਣ ਕੇ ਲੋਕਾਂ ਦੀ ਆਵਾਜ਼ ਚੁੱਕ ਪਾਉਂਦੇ ਪਰ ਜਿਮਨੀ ਚੋਣ ਦੇ ਵਿੱਚ ਇਸ ਵਾਰ ਸੁਧੀਰ ਸੂਰੀ ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਦੀਪ ਸਨੀ ਦੇ ਭਰਾ ਨੂੰ ਜਿਸ ਤਰ੍ਹਾਂ ਦੇ ਨਾਲ ਉਮੀਦਵਾਰ ਵਾਰਿਸ ਪੰਜਾਬ ਦੀ ਜਥੇਬੰਦੀ ਨੇ ਬਣਾਇਆ ਤਾਂ ਹਾਲਾਤ ਕੁਝ ਅਜਿਹੇ ਹੀ ਬਣਾਏ ਜਾ ਰਹੇ ਹਨ ਜਿਵੇਂ ਕਿ ਅੰਮ੍ਰਿਤ ਪਾਲ ਸਿੰਘ ਦੇ ਸਮੇਂ ਸੀ ਪਰ ਇਸ ਚੀਜ਼ ਦਾ ਕਿੰਨਾ ਦੁਬਾਰਾ ਅਸਰ ਦੇਖਣ ਨੂੰ ਮਿਲੇਗਾ ਇਹ ਚੋਣ ਵੀ ਨਤੀਜੇ ਦੱਸਣਗੇ।
