ਪੰਜਾਬ ਦੇ ਵਿੱਚ 24 ਘੰਟੇ ਖੁੱਲੇ ਰਹਿਣ ਵਾਲੇ ਸਰਕਾਰੀ ਹਸਪਤਾਲਾਂ ਦੇ ਵਿੱਚ ਹੁਣ ਡਾਕਟਰ ਅਤੇ ਸਿਹਤ ਮੁਲਾਜ਼ਮਾਂ ਤੇ ਹੋਣ ਵਾਲੇ ਮਾਰ ਕੁੱਟ ਦੇ ਕੇਸਾਂ ਦੇ ਉੱਤੇ ਰੋਕ ਲੱਗੇਗੀ ।ਸਰਕਾਰ ਨੇ ਪਾਇਲਟ ਪ੍ਰੋਜੈਕਟ ਦੇ ਤਹਿਤ 23 ਜ਼ਿਲ੍ਾ ਹਸਪਤਾਲਾਂ ਦੇ ਵਿੱਚ 200 ਸਕਿਊਰਟੀ ਗਾਰਡ ਤੈਨਾਤ ਕਰਨ ਨੂੰ ਲੈ ਕੇ ਫੈਸਲਾ ਲਿਆ ਹੈ। ਇਹ ਤਨਾਤੀ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਦੇ ਤਹਿਤ ਹੋਊਗੀ ।ਇਸ ਮਹੀਨੇ ਦੇ ਅੰਤ ਤੱਕ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਜੇਕਰ ਇਹ ਪ੍ਰੋਜੈਕਟ ਕਾਮਯਾਬ ਰਿਹਾ ਤਾਂ ਬਾਕੀ ਹਸਪਤਾਲਾਂ ਦੇ ਵਿੱਚ ਵੀ ਇਸਨੂੰ ਲਾਗੂ ਕੀਤਾ ਜਾਵੇਗਾ। ਉੱਥੇ ਹੀ ਇਸ ਫੈਸਲੇ ਦੇ ਨਾਲ ਡਾਕਟਰਾਂ ਨੂੰ ਰਾਹਤ ਦਾ ਸਾਹ ਮਿਲਿਆ ਹੈ। ਉਹਨਾਂ ਦਾ ਕਹਿਣਾ ਹੈ ,ਕਿ ਇਹਦੇ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਊਗਾ ਅਤੇ ਸਟਾਫ ਇਮਰਜੈਂਸੀ ਦੇ ਵਿੱਚ ਤੈਨਾਤ ਰਹੇਗਾ।
ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਨਾਲ ਐਮਰਜੈਂਸੀ ਦੇ ਸਮੇਂ ਮਾਰ ਕੁਟਾਈ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਨੇ ਜੇਕਰ ਦੋ ਸਾਲਾਂ ਦੀ ਗੱਲ ਕਰੀਏ ਤਾਂ ਡਾਕਟਰਾਂ ਦੇ ਨਾਲ ਹਸਪਤਾਲਾਂ ਦੇ ਵਿੱਚ ਮਾਰਕਟਾਈ ਦੇ ਲਗਭਗ 80 ਮਾਮਲੇ ਸਾਹਮਣੇ ਆ ਚੁੱਕੇ ਹਨ। ਹਰ ਦਸਵੇਂ ਦਿਨ ਇੱਕ ਕੇਸ ਆਉਂਦਾ ਹੈ ਡਾਕਟਰਾਂ ਦੀ ਮੰਨੀਏ ਤਾਂ ਇਹ ਸਥਿਤੀ ਬਾਰਡਰ ਏਰੀਏ ਦੇ ਜਿਲੇ ਚ ਹੀ ਨਹੀਂ ਬਲਕਿ ਵੀਆਈਪੀ ਜਿਲੇ ਮੋਹਾਲੀ ਦੇ ਵਿੱਚ ਵੀ ਆ ਚੁੱਕੀ ਹੈ।
ਸੁਰੱਖਿਆ ਗਾਰਡਾਂ ਦੀ ਨਿਯੁਕਤੀ 31 ਮਾਰਚ 2026 ਤੱਕ ਆਊਟਸੋਰਸ ਦੇ ਮਾਧਿਅਮ ਨਾਲ ਕੀਤੀ ਜਾਵੇਗੀ। ਇਹਨਾਂ ਨਿਯੁਕਤੀਆਂ ਦੇ ਵਿੱਚ ਪੰਜਾਬ ਸਰਕਾਰ ਨੇ ਰਿਜ਼ਰਵੇਸ਼ਨ ਪੋਲਿਸੀ ਲਾਗੂ ਰਹੇਗੀ। ਇਹਨਾਂ ਮੁਲਾਜ਼ਮਾਂ ਨੂੰ ਭੁਗਤਾਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅਧੀਨ ਚੱਲ ਰਹੀ ਸਕੀਮ ਦੇ ਤਹਿਤ ਕੀਤਾ ਜਾਊਗਾ। ਪੀਸੀਐਮਐਸ ਐਸੋਸੀਏਸ਼ਨ ਪੰਜਾਬ ਦੇ ਡਾਕਟਰ ਅਖਿਲ ਸਰੀਨ ਨੇ ਕਿਹਾ ਕਿ ਸਰਕਾਰ ਦਾ ਇਹ ਚੰਗਾ ਕਦਮ ਹੈ ਇਹਦੇ ਨਾਲ ਡਾਕਟਰਾਂ ਨੂੰ ਹਸਪਤਾਲਾਂ ਦੇ ਵਿੱਚ ਇੱਕ ਚੰਗਾ ਮਾਹੌਲ ਮਿਲੂਗਾ
