ਮੋਹਾਲੀ: ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜੰਦਾ ਨਹੀਂ ਰਹੇ, ਕਈ ਦਿਨ ਤੋਂ ਜਿੰਦਗੀ ਮੌਤ ਦੀ ਜੰਗ ਦੇ ਵਿਚਕਾਰ ਆਖਰਕਾਰ ਰਾਜਵੀਰ ਜਵੰਦਾ ਨੂੰ ਬਚਾਇਆ ਨਹੀਂ ਜਾ ਸਕਿਆ ਹਾਲਾਂਕਿ ਉਹਨਾਂ ਲਈ ਕਿੰਨੇ ਹੀ ਲੋਕਾਂ ਨੇ ਅਰਦਾਸਾਂ ਵੀ ਕੀਤੀਆਂ।
ਬੀਤੇ ਦਿਨੀ ਰਾਜਵੀਰ ਜਵੰਦਾ ਤਾ ਬਾਈਕ ਚਲਾਉਂਦੇ ਹੋਏ ਅਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੋ ਗਿਆ ਸੀ ਜਿਸ ਤੋਂ ਬਾਅਦ ਪਹਿਲਾਂ ਉਹਨਾਂ ਨੂੰ ਕੋਲ ਦੇ ਹਸਪਤਾਲ ਲਜਾਇਆ ਗਿਆ ਉਸ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਕਈ ਦਿਨ ਤੱਕ ਇਲਾਜ ਚਲਦਾ ਰਿਹਾ ਤੇ ਹਸਪਤਾਲ ਦੇ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ ਉਸ ਦੇ ਵਿੱਚ ਸੁਧਾਰ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਸੀ ਹਾਲਾਂਕਿ ਸਮੇਂ ਦਰ ਸਮੇਂ ਕਲਾਕਾਰ ਸਿਆਸਤਦਾਨ ਜਿਸ ਤਰ੍ਹਾਂ ਦੇ ਨਾਲ ਪਹੁੰਚਦੇ ਰਹੇ ਤਾਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਰਦਾਸ ਕਰਨ ਦੀ ਅਪੀਲ ਕੀਤੀ ਗਈ ਅਤੇ ਬਹੁਤ ਸਾਰੇ ਲੋਕਾਂ ਨੇ ਅਰਦਾਸਾਂ ਕੀਤੀਆਂ ਵੀ ਪਰ ਆਖਿਰਕਾਰ ਅੱਜ ਦੀ ਸਵੇਰ ਰਾਜਵੀਰ ਜਵੰਦਾ ਵਾਸਤੇ ਆਖਰੀ ਸਵੇਰ ਸੀ।
