ਚੰਡੀਗੜ੍ਹ ਦੇ ਸੈਕਟਰ 11 ਦੇ ਵਿੱਚ ਆਈਪੀਐਸ ਵਾਈ ਪੂਰਨ ਕੁਮਾਰ ਦੇ ਵੱਲੋਂ ਗੋਲੀ ਮਾਰ ਕੇ ਖੁਦ ਦੀ ਜ਼ਿੰਦਗੀ ਖਤਮ ਕਰ ਲਈ ਗਈ ਸੀ ਜਿਸ ਤੋਂ ਬਾਅਦ ਇੱਕ ਅੱਠ ਪੰਨਿਆਂ ਦਾ ਸੂਸਾਈਡ ਨੋਟ ਵੀ ਉਹਨਾਂ ਦੇ ਕੋਲੋਂ ਮਿਲਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਪਤਨੀ ਸੀਨੀਅਰ ਆਈਐਸ ਅਮਨੀਤ ਪੀ ਕੁਮਾਰ ਦੇ ਵੱਲੋਂ ਕੱਲ ਇੱਕ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਗਈ ਸੀ ਜਿਸ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਜਿੰਨੇ ਵੀ ਪੁਲਿਸ ਅਧਿਕਾਰੀਆਂ ਅਤੇ ਅਫਸਰਾਂ ਦੇ ਨਾਮ ਸੂਸਾਈਡ ਨੋਟ ਦੇ ਵਿੱਚ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਸ ਤੋਂ ਬਾਅਦ ਅੱਜ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਮ੍ਰਿਤਕ ਆਈਜੀ ਦੇ ਪਰਿਵਾਰ ਨੂੰ ਮਿਲਣ ਵਾਸਤੇ ਉਹਨਾਂ ਦੀ ਰਿਹਾਇਸ਼ ਤੇ ਪਹੁੰਚੇ ਸਨ ਅਤੇ ਤਕਰੀਬਨ ਇਕ ਘੰਟੇ ਦੀ ਮੀਟਿੰਗ ਪਰਿਵਾਰ ਨਾਲ ਕੀਤੀ ਅਤੇ ਦੁੱਖ ਵਿਅਕਤ ਕੀਤਾ ਜਿਸ ਤੋਂ ਬਾਅਦ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਹੜਾ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਜਿੰਨੇ ਵੀ ਆਰੋਪੀਆਂ ਦੇ ਨਾਮ ਸੁਸਾਈਡ ਨੋਟ ਦੇ ਵਿੱਚ ਸਨ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ
Press note
09.10.25
An FIR No. 156 u/s 108 rw 3(5) BNS and 3(1)(r) POA(SC/ST) Act, Police Station Sector 11, UT Chd. has been registered against accused mentioned in the Final Note. Further investigation is underway.
ਚੰਡੀਗੜ੍ਹ ਪੁਲਿਸ ਨੇ ਇਹ ਸਰਕਾਰੀ ਬਿਆਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਤਮਾਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਦੂਜੇ ਪਾਸੇ ਰਾਹੁਲ ਗਾਂਧੀ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਨੂੰ ਲੈ ਕੇ ਅੱਜ ਮੰਗ ਕੀਤੀ ਗਈ ਸੀ ਕਿ ਸਖਤ ਐਕਸ਼ਨ ਹੋਣਾ ਚਾਹੀਦਾ ਹੈ।
