ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰੀ ਫਿਰ ਤੋਂ ਪ੍ਰਧਾਨ ਮੰਤਰੀ ਮੋਦੀ ਦਾ ਮਜ਼ਾਕ ਉਡਾਇਆ ਅਤੇ ਤੰਜ ਕੱਸਦੇ ਹੋਏ ਕਿਹਾ ਕਿ ਜਿਨਾਂ ਨੇ ਕਿਤਾਬਾਂ ਨਹੀਂ ਪੜ੍ਹੀਆਂ ਉਹ ਪ੍ਰਧਾਨ ਮੰਤਰੀ ਬਣ ਗਏ ਅਤੇ ਬਾਅਦ ਚ ਡਿਗਰੀਆਂ ਤਲਾਸ਼ਦੇ ਰਹਿੰਦੇ ਹਾਂ ਜੇਕਰ ਪੇਪਰ ਦੇ ਕੇ ਪ੍ਰਧਾਨ ਮੰਤਰੀ ਬਣਦੇ ਹੁੰਦੇ ਤਾਂ ਕਿੰਨੇ ਲੋਕਾਂ ਨੇ ਤਿਆਰੀ ਸ਼ੁਰੂ ਕਰ ਦੇਣੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰੀ ਫਿਰ ਤੋਂ ਪ੍ਰਧਾਨ ਮੰਤਰੀ ਮੋਦੀ ਦਾ ਭਰੀ ਸਭਾ ਦੇ ਵਿੱਚ ਮਜ਼ਾਕ ਉਡਾਇਆ ਅਤੇ ਉਹਨਾਂ ਦੀ ਡਿਗਰੀਆਂ ਨੂੰ ਲੈ ਕੇ ਤੰਜ ਕਸਦੇ ਹੋਏ ਨਜ਼ਰ ਆਏ ਜਿੱਥੇ ਚਰਚਾ ਹੋ ਰਹੀ ਸੀ ਕਿ ਅੱਜ ਦੀ ਪੜ੍ਹਾਈ ਦਾ ਸਿਸਟਮ ਬਦਲਣਾ ਬੇਹਦ ਜਰੂਰੀ ਹੈ ਕਿਉਂਕਿ ਰੱਟੇ ਲਵਾ ਲਵਾ ਕੇ ਬੱਚਿਆਂ ਨੂੰ ਪੇਪਰ ਤਾਂ ਪਾਸ ਕਰਵਾਏ ਜਾ ਰਹੇ ਹਨ ਪਰ ਕਾਬਲੇ ਤੌਰ ਤੇ ਉਹਨਾਂ ਕੋਲ ਕੁਝ ਨਹੀਂ ਬਚਦਾ ਅਤੇ ਉਹ ਆਪਣਾ ਕੰਮ ਕਰਨ ਦੀ ਸੋਚਣ ਦੀ ਜਗ੍ਹਾ ਤੇ ਨੌਕਰੀਆਂ ਤਲਾਸ਼ ਤੇ ਰਹਿੰਦੇ ਹਨ ਇਸੇ ਦੇ ਵਿੱਚ ਜ਼ਿਕਰ ਕਰਦੇ ਹੋਏ ਉਦਾਹਰਨ ਦਿੱਤੀ ਕਿ ਜੇਕਰ ਪ੍ਰਧਾਨ ਮੰਤਰੀ ਬਣਨ ਦੇ ਲਈ ਵੀ ਪੇਪਰ ਦੇਣੇ ਹੁੰਦੇ ਤਾਂ ਪੂਰਾ ਦੇਸ਼ ਪ੍ਰੀਖਿਆਵਾਂ ਦੀ ਤਿਆਰੀ ਦੇ ਵਿੱਚ ਜੁੱਟ ਜਾਣਾ ਸੀ ਜਿਵੇਂ ਕਿ ਆਈਏਐਸ ਆਈਆਰਐਸ ਬਣਨ ਦੇ ਲਈ ਬੱਚੇ ਤਿਆਰੀ ਕਰਦੇ ਹਨ ਹਨ ਤਾਂ ਇਸੇ ਦੇ ਚਲਦੇ ਭਰੀ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਜ਼ਾਕ ਉਡਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜੋ ਪ੍ਰਧਾਨ ਮੰਤਰੀ ਬਣ ਗਿਆ ਹੈ ਉਸ ਦੀ ਡਿਗਰੀਆਂ ਦਾ ਪਤਾ ਨਹੀਂ ਅਤੇ ਹੁਣ ਡਿਗਰੀਆਂ ਤਲਾਸ਼ੀਆਂ ਜਾ ਰਹੀਆਂ ਹਨ।
ਇਹ ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਸਟੇਜ ਦੇ ਉੱਤੋਂ ਮਜ਼ਾਕ ਉਡਾਇਆ ਹੋਵੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਭਗਵੰਤ ਮਾਨ ਜ਼ਿਕਰ ਕਰ ਚੁੱਕੇ ਹਨ ਜਿਸ ਦੇ ਵਿੱਚ ਨਿਸ਼ਾਨੇ ਤੇ ਮੋਦੀ ਹੁੰਦੇ ਹਨ ਅਤੇ ਬਹਾਨਾ ਉਹਨਾਂ ਦੀ ਡਿਗਰੀਆਂ ਹੁੰਦੀਆਂ ਹਨ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਉਹਨਾਂ ਦਾ ਲਿਹਾਜ਼ਾ ਇੱਕ ਉਦਾਹਰਨ ਦੇ ਤੌਰ ਤੇ ਭਾਵੇਂ ਹੋਵੇ ਪਰ ਵਿਰੋਧੀ ਧਿਰ ਦੇ ਆਗੂ ਹੋਣ ਦੇ ਚਲਦੇ ਜਦੋਂ ਇਸ ਤਰ੍ਹਾਂ ਦਾ ਜ਼ਿਕਰ ਹੁੰਦਾ ਹੈ ਤਾਂ ਲਾਜ਼ਮੀ ਦੀ ਗੱਲ ਹੈ ਕਿ ਪ੍ਰਚਾਰ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਜਾਂ ਕਈ ਆਮ ਆਦਮੀ ਪਾਰਟੀ ਮੋਦੀ ਦੀ ਡਿਗਰੀਆਂ ਨੂੰ ਲੈ ਕੇ ਅੱਜ ਵੀ ਲੋਕਾਂ ਦੇ ਵਿੱਚ ਕਰਦੀ ਨਜ਼ਰ ਆ ਰਹੀ।
