ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਦੋਹਰੇ ਹੱਤਿਆਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ ।ਇਥੋਂ ਦੇ ਉਧਨਾ ਪੁਲਿਸ ਥਾਣੇ ਦੇ ਖੇਤਰ ਦੇ ਵਿੱਚ ਦੇਰ ਰਾਤ ਖੂਨੀ ਖੇਡ ਖੇਡੀ ਗਈ ਜਿਹਦੇ ਵਿੱਚ ਇੱਕ ਸ਼ਖਸ ਨੇ ਰਿਸ਼ਤਿਆਂ ਦਾ ਕਤਲ ਕਰਦੇ ਹੋਏ ਆਪਣੀ ਸਾਲੀ ਸਾਲੇ ਅਤੇ ਸੱਸ ਦੇ ਕਾਤਿਲਾਂ ਨਾਲ ਹਮਲਾ ਕੀਤਾ। ਇਸ ਹਮਲੇ ਦੇ ਵਿੱਚ ਸਾਲੀ ਅਤੇ ਸਾਲੇ ਦੀ ਮੌਤ ਹੋ ਗਈ ਜਦੋਂ ਕਿ ਸੱਸ ਜਖਮੀ ਹੋਣ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਹੈ।
ਮ੍ਰਿਤਕ ਭਾਈ ,ਭੈਣ ਆਪਣੀ ਮਾਂ ਦੇ ਨਾਲ ਘਰ ਚ ਭਾਈ ਦੇ ਵਿਆਹ ਦੇ ਲਈ ਚਾਰ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਪ੍ਰਗੀਆਰਾਜ ਤੋਂ ਸੂਰਤ ਦੇ ਵਿੱਚ ਕੱਪੜਾ ਖਰੀਦਣ ਲਈ ਆਏ ਸੀ ।ਪੁਲਿਸ ਦੀ ਸ਼ੁਰੂਆਤੀ ਜਾਂਚ ਪਤਾ ਲੱਗਿਆ ਹੈ ਕਿ ਦੋਹਰੇ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਜੀਜੇ ਦਾ ਦਿਲ ਆਪਣੀ ਸਾਲੀ ਤੇ ਆ ਗਿਆ ਸੀ ਅਤੇ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਇਸ ਵਿਵਾਦ ਨੂੰ ਲੈ ਕੇ ਜੀਜੇ ਨੇ ਆਪਣੀ ਸੱਸ ਸਾਲੇ ਅਤੇ ਸਾਲੀ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਸਾਲੀ ਅਤੇ ਸਾਲੇ ਦੀ ਮੌਤ ਹੋ ਗਈ। ਸੂਰਤ ਦੇ ਉਦਨਾ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਹੱਤਿਆਰੇ ਜੀਜੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ।
ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਰਹਿਣ ਵਾਲੇ 34 ਸਾਲ ਦੇ ਸੰਦੀਪ ਘਨਸ਼ਾਮ ਨੇ ਇਹ ਖੂਨੀ ਖੇਡ ਖੇਡ ਕੇ ਦੋਹਰੇ ਕਤਲ ਮਾਮਲੇ ਨੂੰ ਅੰਜਾਮ ਦਿੱਤਾ। ਸੰਦੀਪ ਆਪਣੀ ਸਾਲੀ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਅਤੇ ਇਸ ਇੱਛਾ ਨੂੰ ਸੁਣ ਕੇ ਘਰ ਦੇ ਲੋਕ ਹੈਰਾਨ ਰਹਿ ਗਏ ਇਸ ਗੱਲ ਨੂੰ ਲੈ ਕੇ ਪਰਿਵਾਰ ਦੇ ਵਿੱਚ ਬਹਿਸ ਸ਼ੁਰੂ ਹੋ ਗਈ ਅਤੇ ਵਿਵਾਦ ਖੜਾ ਹੋ ਗਿਆ ਜਿਸ ਦੇ ਦੌਰਾਨ ਸੰਦੀਪ ਨੇ ਚਾਕੂ ਦੇ ਨਾਲ ਸਾਲੇ ਨਿਸ਼ਚੈ ਕਸ਼ਪ ਸਾਲੀ ਮਮਤਾ ਕਸ਼ਚਪ ਸੱਸ ਸ਼ਕੁੰਤਲਾ ਦੇਵੀ ਦੇ ਉੱਤੇ ਤਾਬੜ ਤੋੜ ਹਮਲੇ ਸ਼ੁਰੂ ਕਰ ਦਿੱਤੇ ਸੰਦੀਪ ਦੇ ਦੇ ਵਿੱਚ ਸਾਲੇ ਅਤੇ ਸਾਲੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਸੱਸ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
