ਭਾਰਤ ਦੇ ਸੀਜੀਆਈ ਦੇ ਉੱਤੇ 6 ਅਕਤੂਬਰ 2025 ਨੂੰ ਸੁਪਰੀਮ ਕੋਰਟ ਦੀ ਕਾਰਵਾਈ ਦੇ ਦੌਰਾਨ ਜੁੱਤਾ ਸੁੱਟਣ ਦੀ ਘਟਨਾ ਸਾਹਮਣੇ ਆਈ ਸੀ ਉੱਥੇ ਹੀ ਹੁਣ CJI Gavai ਨੇ ਸ਼ੁਕਰਵਾਰ ਨੂੰ ਸੁਪਰੀਮ ਕੋਰਟ ਦੇ ਅੰਦਰ ਉਹਨਾਂ ਤੇ ਹੋਏ ਜੁੱਤੇ ਦੇ ਹਮਲੇ ਦੇ ਕੋਸ਼ਿਸ਼ ਨੂੰ ਇੱਕ ਭੁੱਲਿਆ ਹੋਇਆ ਪਾਠ ਕਿਹਾ। ਅਦਾਲਤ ਚ ਬੋਲਦੇ ਹੋਏ ਚੀਫ ਜਸਟਿਸ ਆਫ ਇੰਡੀਆ ਗਵਈ ਨੇ ਕਿਹਾ ਸੋਮਵਾਰ ਨੂੰ ਜੋ ਹੋਇਆ ਉਸ ਨਾਲ ਮੈਂ ਤੇ ਮੇਰੇ ਵਿਧਾਨ ਬਹੁਤ ਮਜਬੂਤ ਹਨ ਸਾਡੇ ਲਈ ਇਕ ਭੁੱਲਿਆ ਹੋਇਆ ਪਾਠ ਹੈ।
ਕਾਰਵਾਈ ਦੇ ਦੌਰਾਨ ਜਸਟਿਸ ਉੱਜਲ ਵੀ ਮੌਜੂਦ ਸੀ ਹਾਲਾਂਕਿ ਜਸਟਿਸ ਉਜਵਲ ਨੇ ਤਿੱਖੀ ਟਿੱਪਣੀ ਕੀਤੀ ,ਉਹਨਾਂ ਨੇ ਕਿਹਾ ਕਿ ਇਸ ਦੇ ਉੱਤੇ ਮੇਰੇ ਆਪਣੇ ਵਿਚਾਰ ਨੇ ਉਹ ਭਾਰਤ ਦੇ ਮੁਖਿ ਜਸਟਿਸ ਨੇ, ਇਹ ਕੋਈ ਮਜ਼ਾਕ ਨਹੀਂ ,ਸਾਲਾਂ ਤੋਂ ਜੱਜਾਂ ਦੇ ਰੂਪ ਦੇ ਵਿੱਚ ਸਾਨੇ ਕਈ ਅਜਿਹੇ ਕੰਮ ਕੀਤੇ ਹਨ ਜਿਨਾਂ ਨੂੰ ਦੂਜੇ ਲੋਕ ਠੀਕ ਨਹੀਂ ਮੰਨਦੇ ,ਪਰ ਅਸੀਂ ਜੋ ਕੀਤਾ ਉਸ ਬਾਰੇ ਆਪਣੀ ਰਾਏ ਨਹੀਂ ਬਦਲ ਸਕਦੇ।
ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਵੀ ਇਸ ਮੌਕੇ ਤੇ ਮੌਜੂਦ ਸਨ ਅਤੇ ਉਨਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਉਹਨਾਂ ਨੇ ਕਿਹਾ ਕਿ ਇਹ ਅਕਸ਼ਮਾਈ ਸੀ ਅਤੇ ਘਟਨਾ ਨੂੰ ਖਤਮ ਮੰਨ ਕੇ ਚੀਫ ਜਸਟਿਸ ਦੀ ਮਹਾਨਤਾ ਅਤੇ ਉਦਾਰਤਾ ਨਜ਼ਰ ਆਉਂਦੀ ਹੈ।।
ਰਾਮ ਕਿਸ਼ੋਰ ਨਾਂ ਦੇ ਵਕੀਲ ਨੇ ਸੀਜੀਆਈ ਦੇ ਉੱਤੇ ਜੁੱਤਾ ਸੁੱਟਣ ਦੀ ਕੋਸ਼ਿਸ਼ ਕੀਤੀ ਸੀ ਪੂਰੇ ਹੰਗਾਮੇ ਦੇ ਦੌਰਾਨ ਚੀਫ ਜਸਟਿਸ ਸ਼ਾਂਤ ਰਹੇ ਅਤੇ ਕਾਰਵਾਈ ਜਾਰੀ ਰੱਖੀ ਉਹਨਾਂ ਨੇ ਕਿਹਾ ਕਿ ਮੈਂ ਅਜਿਹਾ ਚੀਜ਼ਾਂ ਤੋਂ ਪ੍ਰਭਾਵਿਤ ਹੋਣ ਵਾਲਾ ਵਿਅਕਤੀ ਨਹੀਂ ਆ ਇਹ ਚੀਜ਼ਾਂ ਮੈਨੂੰ ਪ੍ਰਭਾਵਿਤ ਨਹੀਂ ਕਰ ਸਕਦੀਆਂ।
