ਕਈ ਵਾਰ ਪੁਲਿਸ ਦੇ ਕੋਲੇ ਅਜੀਬੋ ਕਰੀਬ ਮਾਮਲੇ ਦੇਖਣ ਨੂੰ ਆਉਂਦੇ ਹਨ ਜਿਸ ਨੂੰ ਲੈ ਕੇ ਪੁਲਿਸ ਦੀ ਸੂਝ ਬੂਝ ਦੇ ਨਾਲ ਉਹਨਾਂ ਨੂੰ ਹੱਲ ਤਾਂ ਕਰ ਲਿਆ ਜਾਂਦਾ ਹੈ। ਪਰ ਸਮਾਜਿਕ ਤੌਰ ਤੇ ਸਵਾਲ ਖੜਾ ਇਹ ਹੁੰਦਾ ਹੈ ਕਿ ਲੋਕਾਂ ਦੀ ਮਾਨਸਿਕਤਾ ਆਖਰ ਕਿੱਥੇ ਤੱਕ ਪਹੁੰਚ ਗਈ ਹੈ ਕਿ ਛੋਟੀ ਛੋਟੀ ਗੱਲ ਨੂੰ ਲੈ ਕੇ ਥਾਣੇ ਤੱਕ ਮਾਮਲੇ ਪਹੁੰਚ ਜਾਂਦੇ ਹਨ। ਮਾਮਲਾ ਗਵਾਲੀਅਰ ਦਾ ਹੈ ਜਿੱਥੇ ਇੱਕ ਮਹਿਲਾ ਨੂੰ ਜਦੋਂ ਉਸਦੇ ਘਰ ਵਾਲੇ ਨੇ ਕਰਵਾ ਚੌਥ ਤੇ ਸੂਟ ਨਹੀਂ ਦਿਲਵਾਇਆ ਤਾਂ ਉਹ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਗਈ।
ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਵਿੱਚ ਇਹ ਅਜੀਬੋ ਗਰੀਬ ਮਾਮਲਾ ਦੇਖਣ ਨੂੰ ਆਇਆ ਜਦੋਂ ਕਰਵਾ ਚੌਥ ਦੇ ਦਿਨ ਇੱਕ ਮਹਿਲਾ ਨੂੰ ਉਸਦੇ ਘਰ ਵਾਲੇ ਨੇ ਸੂਟ ਨਹੀਂ ਦਿਲਵਾਇਆ ਤਾਂ ਉਹ ਲੜ ਝਗੜ ਕੇ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਕਰਨ ਪਹੁੰਚ ਜਾਂਦੀ ਹੈ। ਹਾਲਾਂਕਿ ਪੁਲਿਸ ਨੇ ਮਾਮਲੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਮਾਮਲਾ ਹੱਲ ਕਰਨ ਦੇ ਲਈ ਸਾਂਝ ਕੇਂਦਰ ਦੇ ਵਿੱਚ ਭੇਜ ਦਿੱਤਾ ਜਿੱਥੇ ਦੋਹੇ ਜਣਿਆਂ ਨੂੰ ਜਦੋਂ ਸਮਝਾਇਆ ਗਿਆ ਤਾਂ ਘਰ ਵਾਲੇ ਨੇ 1000 ਮਹਿਲਾ ਨੂੰ ਦੇ ਦਿੱਤਾ ਜਿਸ ਤੋਂ ਬਾਅਦ ਮਹਿਲਾ ਖੁਸ਼ੀ ਖੁਸ਼ੀ ਘਰ ਚਲੀ ਗਈ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮਹਿਲਾ ਥਾਣਾ ਮੁਖੀ ਰਸਮੀ ਬਧੋਰੀਆਂ ਨੇ ਦੱਸਿਆ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਅਜੀਬੋ ਗਰੀਬ ਮਾਮਲੇ ਪੁਲਿਸ ਦੇ ਕੋਲ ਆਉਂਦੇ ਹਨ ਜਿਨਾਂ ਨੂੰ ਆਪਸੀ ਸਾਂਝਦਾਰੀ ਦੇ ਨਾਲ ਸੁਲਝਾ ਕੇ ਹੱਲ ਕਰ ਦਿੱਤਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਪੁਲਿਸ ਥਾਣੇ ਦੇ ਵਿੱਚ ਪਾਸਵਰਡ ਸੋਸ਼ਲ ਮੀਡੀਆ ਦੀ ਲੜਾਈ ਝਗੜੇ ਵੀ ਅਕਸਰ ਪਹੁੰਚਦੇ ਰਹਿੰਦੇ ਹਨ।