ਪੰਜਾਬ ਦੀ ਰਾਜਸਭਾ ਮੈਂਬਰੀ ਕਰਕੇ ਦੋ ਸੂਬਿਆਂ ਦੀ ਪੁਲੀਸ ਆਹਮਣੇ ਹੋਈ ਜਾਪ ਰਹੀ ਹੈ ਕਿਉਂਕਿ ਰਾਜਸਭਾ ਮੈਂਬਰ ਚੋਣ ਲਈ ਨਵਨੀਤ ਚਤੁਰਵੇਦੀ ਦੇ ਵੱਲੋਂ ਵੀ ਨਾਮਜਦਗੀ ਪੱਤਰ ਭਰੇ ਗਏ ਸਨ ਜਿਸ ਨੂੰ ਲੈ ਕੇ ਕੱਲ ਪੰਜਾਬ ਪੁਲਿਸ ਨੇ ਕਈ ਜਗ੍ਹਾ ਦੇ ਉੱਤੇ ਨਵਨੀਤ ਚਤਰਵੇਦੀ ਦੇ ਖਿਲਾਫ ਮਾਮਲੇ ਦਰਜ ਕੀਤੇ ਹਨ ਕਿਉਂਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਜਿਹੜੇ ਪ੍ਰਪੋਜਰ ਵਿਧਾਇਕਾਂ ਦੇ ਸਟੈਪ ਅਤੇ ਦਸਤਖਤ ਕਰਕੇ ਨਵਨੀਤ ਚਤੁਰਵੇਦੀ ਨੇ ਆਪਣੇ ਕਾਗਜ਼ਾਤ ਜਮਾ ਕਰਵਾਏ ਸਨ ਉਹ ਜਾਲੀ ਪਾਏ ਗਏ ਜਿਸ ਤੋਂ ਬਾਅਦ ਚਤਰਵੇਦੀ ਦੇ ਖਿਲਾਫ ਪੰਜਾਬ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਦੂਜੇ ਪਾਸੇ ਵਿਧਾਨ ਸਭਾ ਦੇ ਵਿੱਚ ਨਵਨੀਤ ਚਤਰਵੇਦੀ ਨੂੰ ਬੁਲਾ ਕੇ ਕਾਗਜ਼ਾਤ ਰੱਦ ਕਰ ਦਿੱਤੇ ਗਏ।
ਨਵਨੀਤ ਚਤਰਵੇਦੀ ਦੇ ਕਾਗਜ਼ਾਤ ਰੱਦ ਹੋਣ ਤੋਂ ਬਾਅਦ ਜਦੋਂ ਚਤੁਰਵੇਦੀ ਵਿਧਾਨ ਸਭਾ ਤੋਂ ਬਾਹਰ ਨਿਕਲੇ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਗੱਡੀਆਂ ਦੇ ਵੱਲੋਂ ਉਹਨਾਂ ਦੀ ਗੱਡੀ ਨੂੰ ਰੋਕ ਲਿਆ ਜਾਂਦਾ ਹੈ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਦਰਜ ਕੀਤੇ ਮਾਮਲੇ ਦੇ ਤਹਿਤ ਉਹਨਾਂ ਦੀ ਗਿਰਫਤਾਰੀ ਕੀਤੀ ਜਾਣੀ ਸੀ ਪਰ ਐਨ ਮੌਕੇ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਣ ਦਿੱਤੀ ਅਤੇ ਨਵਨੀਤ ਚਤੁਰਵੇਦੀ ਨੂੰ ਆਪਣੀ ਸੁਰੱਖਿਆ ਹੇਠ ਲੈ ਲਿਆ ਜਿੱਥੇ ਕਿ ਪੰਜਾਬ ਪੁਲਿਸ ਜੱਦੋ ਜਹਿਦ ਕਰਦੀ ਹੋਈ ਨਜ਼ਰ ਆਈ ਤਾਂ ਚੰਡੀਗੜ੍ਹ ਪੁਲਿਸ ਨੇ ਕਾਨੂੰਨੀ ਪੱਖਾਂ ਦਾ ਦਾਅਵਾ ਕਰਦੇ ਹੋਏ ਚਤੁਰਵੇਦੀ ਨੂੰ ਆਪਣੀ ਸੁਰੱਖਿਆ ਦੇ ਵਿੱਚ ਚੰਡੀਗੜ੍ਹ ਪੁਲਿਸ ਹੈਡਕੁਆਰਟਰ ਲਿਆਂਦਾ ਜਿੱਥੇ ਹਾਲਾਂਕਿ ਪੰਜਾਬ ਪੁਲਿਸ ਦੇ ਵੀ ਸੀਨੀਅਰ ਅਧਿਕਾਰੀ ਪਹੁੰਚੇ ਪਰ ਕਈ ਘੰਟੇ ਚੱਲੀ ਇਸ ਮੁਸ਼ੱਕਤ ਦੇ ਬਾਅਦ ਵੀ ਖਬਰ ਲਿਖੇ ਜਾਣ ਤੱਕ ਨਵੀ ਨੀਤ ਚਤਰਵੇਦੀ ਦੀ ਗਿਰਫਤਾਰੀ ਨਹੀਂ ਹੋ ਸਕੀ ਸੀ ਅਤੇ ਚਤਰਵੇਦੀ ਨੂੰ ਲੈ ਕੇ ਖਬਰ ਇਹ ਸੀ ਕਿ ਚਤੁਰਵੇਦੀ ਚੰਡੀਗੜ੍ਹ ਪੁਲਿਸ ਦੀ ਸੁਰੱਖਿਆ ਹੇਠ ਪੁਲਿਸ ਹੈਡਕੁਆਰਟਰ ਚੰਡੀਗੜ੍ਹ ਮੌਜੂਦ ਸਨ।।
ਮਾਮਲਾ ਵਾਧਾ ਦੇਖ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰਸ ਕੀਤੀ ਗਈ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਅਤੇ ਨਵਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਰੋਕਣ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਦੇ ਉੱਤੇ ਵੀ ਅਮਨ ਅਰੋੜਾ ਨੇ ਗੰਭੀਰ ਆਰੋਪ ਲਗਾਏ ਹਾਲਾਂਕਿ ਇੱਥੋਂ ਤੱਕ ਕਿਹਾ ਕਿ ਨਵਨੀਤ ਚਤਰਵੇਦੀ ਨੂੰ ਸਟੇਟ ਗੈਸਟ ਦੀ ਤਰ੍ਹਾਂ ਡੀਲ ਕੀਤਾ ਜਾ ਰਿਹਾ ਹੈ।