ਪੰਜਾਬ ਦੇ ਵਿੱਚ ਘਟੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੜ੍ਹਦੀ ਸਵੇਰ ਟਵੀਟ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਖੜੇ ਕਰੇ ਹਨ ਅਤੇ ਸੁਰੱਖਿਆ ਵਿਵਸਥਾ ਨੂੰ ਲੈ ਕੇ ਪੁੱਛਿਆ ਹੈ ਕਿ ਜਿਸ ਤਰ੍ਹਾਂ ਦੇ ਨਾਲ ਖਿਡਾਰੀਆਂ ਦੇ ਉੱਤੇ ਹਮਲੇ ਹੋ ਰਹੇ ਹਨ ਅਤੇ ਉਹਨਾਂ ਦੇ ਕਤਲ ਕੀਤੇ ਜਾ ਰਹੇ ਹਨ ਕਿ ਇਹੋ ਤੁਹਾਡਾ ਰੰਗਲਾ ਪੰਜਾਬ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਆਪਦੇ ਟਵਿਟਲ ਹੈਂਡਲ ਤੇ ਲਿਖਿਆ 👇🏼
“ਨਾ ਵਪਾਰੀ- ਨਾ ਖਿਡਾਰੀ ਕੋਈ ਸੁਰੱਖਿਅਤ ਨਹੀਂ ਕੀ ਇਹੀ ਹੈ ਤੁਹਾਡਾ ਰੰਗਲਾ ਪੰਜਾਬ?? ਮੁੱਖ ਮੰਤਰੀ ਸਾਹਬ?? @BhagwantMann
ਮਹਾਨ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ , ਧਰਮਿੰਦਰ ਸਿੰਘ(ਧਰਮਵੀਰ) , ਸੁਖਵਿੰਦਰ ਸਿੰਘ (ਨੋਨੀ) ਤੇ ਹਰਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਅੱਜ ਕਬੱਡੀ ਖਿਡਾਰੀ ਤੇਜਪਾਲ ਦਾ ਕਤਲ
ਜਗਰਾਉਂ SSP ਦਫ਼ਤਰ ਕੋਲ ਹੋਏ ਇਸ ਕਤਲ ਨੇ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਨੂੰ ਇੱਕ ਵਾਰ ਫ਼ਿਰ ਤੋਂ ਨੰਗਾ ਕਰ ਦਿੱਤਾ ਹੈ
ਪੰਜਾਬ ਛੱਡ ਕੇ ਗੁਜਰਾਤ ਬੈਠੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ, ਕਿਉਂਕਿ ਉਹ ਗ੍ਰਹਿ ਮੰਤਰੀ ਦੇ ਤੌਰ ਤੇ ਵੀ ਪੰਜਾਬ ਨੂੰ ਸੁਰੱਖਿਅਤ ਰੱਖਣ ਵਿੱਚ ਫੇਲ੍ਹ ਸਾਬਿਤ ਹੋ ਚੁੱਕੇ ਹਨ।”
