
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਉਸ ਹੁਕਮ ਨੂੰ ਰੱਦ (Quash) ਕਰ ਦਿੱਤਾ ਹੈ, ਵਕੀਲ ਨਿਖਿਲ ਘਈ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਸ ਰਾਹੀਂ ਬੇ-ਭਰੋਸਗੀ ਮਤੇ (No Confidence Motion) ਦੇ ਮੱਦੇਨਜ਼ਰ ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਹਾਈ ਕੋਰਟ ਦੇ ਇਸ ਫੈਸਲੇ ਨਾਲ ਅਸ਼ਵਨੀ ਸ਼ਰਮਾ ਦੀ ਪ੍ਰਧਾਨ ਵਜੋਂ ਬਹਾਲੀ ਦਾ ਰਾਹ ਪੱਧਰਾ ਹੋ ਗਿਆ ਹੈ, ਜਦੋਂ ਕਿ ਬੇ-ਭਰੋਸਗੀ ਮਤੇ ਦੀ ਕਾਰਵਾਈ ਨੂੰ ਲੈ ਕੇ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਅਦਾਲਤ ਨੇ ਸਰਕਾਰ ਵੱਲੋਂ ਪਾਸ ਕੀਤੇ ਗਏ ਹਟਾਉਣ ਦੇ ਹੁਕਮ ਨੂੰ ਕਾਨੂੰਨੀ ਤੌਰ ‘ਤੇ ਗਲਤ ਕਰਾਰ ਦਿੱਤਾ ਹੈ।
ਘਈ ਨੇ ਦੱਸਿਆ ਕਿ ਕੋਰਟ ਨੇ ਦੁਬਾਰਾ ਸਰਕਾਰ ਨੂੰ ਕਿਹਾ ਹੈਬਕੀ ਉਹ ਨਿਯਮਾਂ ਨੂੰ ਦੇਖਣ ਅਤੇ ਦੁਬਾਰਾ ਵਿਚਾਰ ਕਰਕੇ ਫੈਸਲਾ ਲੈਣ।
