ਕੁਝ ਦਿਨ ਤੋਂ ਜਿਸ ਤਰ੍ਹਾਂ ਦੇ ਨਾਲ ਸੁਧੀਰ ਸੂਰੀ ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਦੀਪ ਸਿੰਘ ਸਨੀ ਨੂੰ ਲੈ ਕੇ ਲਗਾਤਾਰ ਚਰਚਾ ਗਰਮਾਈ ਰਹੀ ਤਾਂ ਉਸ ਤੋਂ ਬਾਅਦ ਸਨੀ ਦੇ ਵਕੀਲਾਂ ਵੱਲੋਂ ਦਬਾਅ ਪਾਉਣ ਦੇ ਵੀ ਬਿਆਨ ਸਾਹਮਣੇ ਆਏ ਸਨ ਜਿਸ ਵਿੱਚ ਵਕੀਲ ਘੁੰਮਣ ਬਰਦਰ ਦਾ ਕਹਿਣਾ ਸੀ ਕੀ ਇਸ ਮਸਲੇ ਨੂੰ ਲੈ ਕੇ ਉਹਨਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਕਰਕੇ ਜਥੇਦਾਰ ਕੁਲਦੀਪ ਸਿੰਘ ਗੜਗਜ ਵੱਲੋਂ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਸੀ। ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਇੱਕ ਵਫਦ ਸਿੰਘ ਸਨੀ ਦੇ ਵਕੀਲਾਂ ਨੂੰ ਮਿਲਣ ਲਈ ਭੇਜਿਆ ਗਿਆ।
ਸਨੀ ਦੇ ਵਕੀਲ ਘੁੰਮਨ ਬ੍ਰਦਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਾਰਟੀ ਦੇ ਆਗੂ ਗੁਰਜੀਤ ਸਿੰਘ ਤਲਵੰਡੀ ਨੂੰ ਭੇਜਿਆ ਗਿਆ ਸੀ ਜਿੱਥੇ ਉਹਨਾਂ ਨੇ ਘੁੰਮਣ ਬਰਦਰ ਦੇ ਨਾਲ ਮੁਲਾਕਾਤ ਕੀਤੀ ਅਤੇ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਪਾਰਟੀ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਦੱਸਿਆ ਕਿ ਭਾਈ ਸਨੀ ਦੇ ਕੇਸ ਨਾਲ ਸੰਬੰਧਿਤ ਸੰਪੂਰਨ ਜਾਣਕਾਰੀ ਵੀ ਵਕੀਲ ਘੁੰਮਣ ਬਰਦਰ ਵੱਲੋਂ ਸਾਂਝੀ ਕੀਤੀ ਗਈ ਹੈ।
