Punjab Vidhan Sabha ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਅੱਜ ਦੂਜਾ ਦਿਨ ਹੈ ।ਜਿਸ ਦੇ ਵਿੱਚ 26 ਸਤੰਬਰ ਨੂੰ ਵਿਧਾਨ ਸਭਾ ਦੇ ਸਦਨ ਦੇ ਵਿੱਚ ਰੱਖਿਆ ਗਿਆ ਕੇਂਦਰ ਖਿਲਾਫ ਨਿੰਦਾ ਪ੍ਰਸਤਾਵ ਅੱਜ ਪਾਸ ਹੋ ਸਕਦਾ ਹੈ ,ਨਾਲ ਹੀ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਲੋਕਾਂ ਦੇ ਪੁਨਰ ਸੁਰਜੀਤ ਕਰਨ ਨੂੰ ਲੈ ਕੇ ਮੁੱਦੇ ਦੇ ਉੱਤੇ ਚਰਚਾ ਵੀ ਹੋਵੇਗੀ।
ਇਸ ਮਤੇ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਵਿਧਾਨ ਸਭਾ ਦੇ ਸਦਨ ਵਿਖੇ 6 ਬਿਲ ਵੀ ਸਰਕਾਰ ਦੇ ਵੱਲੋਂ ਰੱਖੇ ਜਾਣੇ ਹਨ,ਜਿਹੜੇ ਕਿ ਬਹੁਮਤ ਦੇ ਨਾਲ ਪਾਸ ਕੀਤੇ ਜਾਣਗੇ। ਇਹਨਾਂ ਬਿਲਾਂ ਦੇ ਵਿੱਚ ਹੜ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਮੁਆਵਜ਼ਾ ਦੇਣ ਦੇ ਨਿਯਮਾਂ ਦੇ ਸੰਸ਼ੋਧਨ ਅਤੇ ਕਾਨੂੰਨ ‘ਤੇ ਪੰਜਾਬ ਬੀਜ ਸੰਸ਼ੋਧਨ ਐਕਟ 2025 ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਹੜ੍ਹ ਪ੍ਰਭਾਵਿਤ ਖੇਤਰ ਦੇ ਕਿਸਾਨਾਂ ਨੂੰ 2 ਲੱਖ ਕੁਇੰਟਲ ਬੀਜ ਮੁਫਤ ਮੁਹਈਆ ਕਰਵਾਇਆ ਜਾਣਾ ਹੈ।
ਇੰਡਸਟਰੀ ਨੂੰ ਰਾਹਤ ਦੇਣ ਨੂੰ ਲੈ ਕੇ ਰਾਈਟ ਟੂ ਬਿਜਨਸ ਐਕਟ ਦੇ ਵਿੱਚ ਸੰਸ਼ੋਧਨ, ਪੰਜਾਬ GST ਸੰਸ਼ੋਧਨ ਬਿੱਲ 2025, ਪੰਜਾਬ ਅਪਾਰਟਮੈਂਟ ਅਤੇ ਪ੍ਰੋਪਰਟੀ ਸੰਸ਼ੋਧਨ ਐਕਟ, ਪੰਜਾਬ ਕੋਪਰੇਟਿਵ ਸੁਸਾਇਟੀ ਬਿੱਲ 2025 ਅਤੇ ਪੰਜਾਬ ਨਗਰ ਸੁਧਾਰ ਸੰਸ਼ੋਧਨ ਐਕਟ 2025 ਨੂੰ ਮਨਜ਼ੂਰੀ ਦਿੱਤੀ ਜਾ ਸਕਦੀ। ਇਸ ਸੈਸ਼ਨ ਦੇ ਦੌਰਾਨ 2023 2024 ਵਿੱਤੀ ਸਾਲ ਲਈ ਸੂਬਾ ਸਰਕਾਰ ਦੀਆਂ ਉਪਲਬਧੀਆਂ ਅਤੇ ਖਰਚੇ ਦਾ ਬਿਓਰਾ ਵੀ ਦਿੱਤਾ ਜਾਵੇਗਾ।
