Panchkula Police ਨੇ ਪੰਜ ਕਰੋੜ ਦੀ ਫਰੌਤੀ ਮੰਗਣ ਵਾਲੇ ਲੋਕਾਂ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। ਡੀਸੀਪੀ ਕ੍ਰਾਈਮ ਮਨਪ੍ਰੀਤ ਸਿੰਘ ਸੋਧਨ ਦੀ ਟੀਮ ਨੇ Crime Branch 19 ਨੇ ਰੇਡ ਕਰਕੇ ਪੰਜਾਬ ਦੇ ਵਿੱਚ ਆਰੋਪੀਆਂ ਨੂੰ ਫੜਿਆ ਜਿਹਦੇ ਵਿੱਚ ਤਿੰਨ ਆਰੋਪੀਆਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ।
ਸ਼ਿਕਾਇਤਕਰਤਾ ਨੇ 25 ਸਤੰਬਰ ਨੂੰ ਥਾਣਾ ਸੈਕਟਰ ਸੱਤ ਦੇ ਵਿੱਚ ਸ਼ਿਕਾਇਤ ਦਿੱਤੀ ਸੀ ਕਿ 29 ਜੁਲਾਈ ਨੂੰ ਉਸਨੂੰ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਆਈ ਹੈ ,ਜਿਸ ਦੇ ਵਿੱਚ ਕਾਲਰ ਨੇ ਉਹਦੀ ਪਹਿਛਾਣ ਦੱਸ ਕੇ ਫੋਨ ਕੱਟ ਦਿੱਤਾ ਜਿਸ ਤੋਂ ਬਾਅਦ 20 ਸਤੰਬਰ ਨੂੰ ਉਹਨੇ voice ਨੋਟ ਭੇਜ ਕੇ ਧਮਕੀ ਭੇਜੀ।
21 ਸਤੰਬਰ ਨੂੰ ਘਰ ਦੇ ਲੈਟਰ ਬਾਕਸ ਦੇ ਵਿੱਚ ਪੰਜ ਕਰੋੜ ਰੁਪਏ ਦੀ ਫਰੋਤੀ ਮੰਗਣ ਵਾਲੀ ਇੱਕ ਚਿੱਠੀ ਭੇਜੀ ਗਈ ਜਿਸ ਦੇ ਵਿੱਚ ਪੈਸੇ ਨਾ ਦੇਣ ਤੇ ਸ਼ਿਕਾਇਤਕਰਤਾ ਤੇ ਉਹਦੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ 23 ਸਤੰਬਰ ਨੂੰ ਇੱਕ ਵਾਰ ਫਿਰ ਧਮਕੀ ਦਿੱਤੀ ਗਈ। ਥਾਣਾ ਸੈਕਟਰ ਸੱਤ ਦੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਕਰਾਈਮ ਬਰਾਂਚ 19 ਨੂੰ ਦੇ ਦਿੱਤੀ ਗਈ। ਡੀਸੀਪੀ ਕ੍ਰਾਈਮ ਮਨਪ੍ਰੀਤ ਸਿੰਘ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ ਜਿਸ ਦੇ ਵਿੱਚ ਤਕਨੀਕੀ ਤੌਰ ਦੇ ਉੱਤੇ ਘੋਖ ਪੜਤਾਲ ਕਰਨ ਤੇ ਪੁਲਿਸ ਨੇ 26 ਸਤੰਬਰ ਨੂੰ ਪਹਿਲੇ ਆਰੋਪੀ ਸੁਖਵਿੰਦਰ ਸਿੰਘ ਨੂੰ ਅਨਾਜ ਮੰਡੀ ਜਿਲ੍ਹਾ ਲੁਧਿਆਣਾ ਪੰਜਾਬ ਤੋਂ ਕਾਬੂ ਕੀਤਾ ਅਤੇ ਉਸ ਤੋਂ ਬਾਅਦ ਪੁੱਛਗਿਛ ਦੇ ਵਿੱਚ ਉਹਨੇ ਮੰਨਿਆ ਕਿ ਆਪਣੇ ਭਰਾ ਸੰਦੀਪ ਸਿੰਘ ਅਤੇ ਦੋਸਤ ਰਜੇਸ਼ ਦੂਬੇ ਨਾਲ ਮਿਲ ਕੇ ਫਰੋਤੀ ਮੰਗਣ ਦੀ ਸਕੀਮ ਬਣਾਈ ਸੀ। ਇਸ ਤੋਂ ਬਾਅਦ ਪੁਲਿਸ ਨੇ ਸੰਦੀਪ ਸਿੰਘ ਅਤੇ ਰਾਜੇਸ਼ ਦੂਬੇ ਨੂੰ ਮੋਹਾਲੀ ਦੇ ਕੋਲੋਂ ਫੜ ਲਿਆ।
ਹੁਣ ਰਿਮਾਂਡ ਮਿਲਣ ਤੋਂ ਬਾਅਦ ਪੁਲਿਸ ਦਾ ਟੀਚਾ ਰਹੂਗਾ ਕਿ ਹਰਿਆਣਾ ਦੇ ਵਿੱਚ ਹੋਰ ਕਿਹੜੀਆਂ ਜਗਾਵਾਂ ਦੇ ਉੱਤੇ ਉਹਨਾਂ ਨੇ ਫਰੌਤੀ ਦੀਆਂ ਵਾਰਦਾਤਾਂ ਕੀਤੀਆਂ ਹਨ ਨਾਲ ਹੀ ਇਸ ਪੂਰੇ ਕਾਂਡ ਦੇ ਵਿੱਚ ਨਿਸ਼ਾਨਦੇਹੀ ਕਰਕੇ ਮੋਬਾਈਲ ਫੋਨ ਅਤੇ Sim ਵੀ ਬਰਾਮਦ ਕੀਤੇ ਜਾਣਗੇ। ਪੁਲਿਸ ਕਮਿਸ਼ਨਰ ਸ਼ਿਵਰਾਜ ਕਵਰਾਜ ਦਾ ਕਹਿਣਾ ਹੈ ਕਿ ਅਪਰਾਧੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਅਜਿਹੇ ਮਾਮਲਿਆਂ ਦੇ ਵਿੱਚ ਸਖਤ ਕਾਰਵਾਈ ਜਾਰੀ ਰਹੇਗੀ।
