ਮੋਹਾਲੀ ਦੇ ਮੈਕਸ ਹਸਪਤਾਲ ਦਾ ਵੀਡੀਓ ਬਣਾ ਕੇ ਮੰਤਰੀ ਹਰਜੋਤ ਬੈਂਸ ਨੇ ਹਸਪਤਾਲ ਦੇ ਪ੍ਰਬੰਧਨ ਤੇ ਸਵਾਲ ਚੁੱਕੇ ਹਨ ।ਜਿਸ ਵਿੱਚ ਉਹਨਾਂ ਨੇ ਵੀਡੀਓ ਦੇ ਨਾਲ ਉਥੋਂ ਦੇ ਹਾਲਾਤ ਵੀ ਦਿਖਾਏ, ਜਿੱਥੇ ਦੱਸਿਆ ਕਿ ਸਿਰਫ ਪੈਸੇ ਲੈਣ ਦੇ ਸਮੇਂ ਮਰੀਜ਼ ਨੂੰ ਪੁੱਛਿਆ ਜਾਂਦਾ ਹੈ ,ਨਾਲ ਹੀ ਉਹਨਾਂ ਨੇ ਆਪਣੇ ਸਾਥੀ ਸਰਪੰਚ ਦੇ ਰਿਸ਼ਤੇਦਾਰ ਦਾ ਇਲਾਜ ਨੂੰ ਲੈ ਕੇ ਵੀ ਹਸਪਤਾਲ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਉਹਨਾਂ ਨੇ ਮੌਕੇ ਤੇ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਕੇ ਕਿਹਾ ਕਿ ਉਹ ਸਿਹਤ ਮੰਤਰੀ ਨੂੰ ਇਸ ਪੂਰੇ ਮਸਲੇ ਦੀ ਸ਼ਿਕਾਇਤ ਕਰਨ ਜਾ ਰਹੇ ਹਨ।
