ਮੰਤਰੀ ਚੀਮਾ ਅਤੇ LOP ਬਾਜਵਾ ਦੀ ਸੈਸ਼ਨ ਚ ਖੜਕੀ ,ਇਕ ਦੁੱਜੇ ਤੇ ਤਿੱਖੇ ਸ਼ਬਦੀ ਹਮਲੇ !

ਪੰਜਾਬ ਵਿਧਾਨ ਸਭਾ ਦੇ ਦੂਜੇ ਦਿਨ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਰੋਧੀ ਧਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਵਿੱਚ ਸ਼ਬਦੀ ਹਮਰੇ ਹੋਏ ਜਿਸ ਦੇ ਵਿੱਚ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਸਿੱਧਾ ਬਾਜਵਾ ਤੇ ਲਾਇਆ ਕਿ” ਉਹ ਸਾਡੇ ਮੰਤਰੀ ਦੀ ਬਾਂਹ ਮਰੋੜ ਕੇ ਆਪਣੀ ਜਮੀਨ ਨੂੰ ਬਚਾਉਣ ਲਈ ਪੈਸੇ ਖਰਚਵਾਉਣਾ ਚਾਹੁੰਦੇ ਨੇ” ਤਾਂ ਦੂਜੇ ਪਾਸੇ ਬਾਜਵਾ ਨੇ ਜਵਾਬ ਦਿੰਦੇ ਕਿਹਾ ਕਿ “ਮੈਨੇ ਪੈਸੇ ਦੇ ਕੇ ਜਮੀਨ ਖਰੀਦੀ ਹੈ ਅਤੇ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਕਿਸੇ ਚੋਰ ਤੋਂ ਨਹੀਂ ਲਈ।”

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੁੱਜੇ ਦਿਨ ਸਾੜਨ ਚ ਬੋਲਦੇ ਹੋਏ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਹਰ ਮਸਲੇ ਤੇ ਹਾਊਸ ਕਮੇਟੀ ਬਣਾਉਣ ਦੀ ਗੱਲ ਕਰਦੇ ਕਦੀ ਅਸਤੀਫਾ ਮੰਗਦੇ ਨੇ ਪਰ ਇਹ ਦਸਣ ਕਿ ਬਾਜਵਾ ਪਿੰਡ ਫੁਲੜਾ ‘ਚ ਜਮੀਨ 5 ਲੱਖ 45 ਹਜਾਰ ਦੀ ਖਰੀਦੀ ਹੈ ਉਹ 16.10 ਮਰਲੇ ਹੈ।ਬਿਆਸ ਦਰਿਆ ਧੁੱਸੀ ਬੰਨ ਅੰਦਰ ਪੈਂਦਾ ਹੈ ਅਤੇ ਸਵਾ 2 ਏਕੜ ਜਮੀਨ ਗਰੀਬ ਕਿਸਾਨ ਦੀ ਸੀ।ਇੰਨਾ ਨੂੰ ਪਤਾ ਸੀ ਕਿ ਇਸ ਜਮੀਨ ਅੰਦਰ ਰੇਤ ਆਉਗੀ ਅਤੇ ਉਸਦੀ ਮਾਇੰਨਿੰਗ ਕਰਾਂਗੇ।ਹਰ ਸਮੇਂ ਭਾਜਪਾ ਦੇ ਸਪੋਕਸਮੈਨ ਬਣੇ ਰਹਿੰਦੇ ਹੋ,ਚੁੰਮਣੇ ਕਿਹਾ ਕਿ ਪਸਵਾਲ ਪਿੰਡ ਚ ਵੀ ਬਾਜਵਾ ਨੇ ਜ਼ਮੀਨ ਖਰੀਦੀ ਹੈ, ਜੋਕਿ 10 ਏਕੜ ਜਮੀਨ ਧੁੱਸੀ ਬੰਨ੍ਹ ਅੰਦਰ ਹੈ।ਇਹ ਵਿਭਾਗ ਨੂੰ ਦੋਸ਼ੀ ਬਣਾਉਂਦੇ ਹਨ ਕਿ 2019 ਵਿੱਚ ਇਹਨਾਂ ਦੀ ਜਮੀਨ ਬਚਾਉਣ ਲਈ 1 ਕਰੋੜ 18 ਲੱਖ ਪੈਸੇ ਖਰਚ ਕਰ ਰੋੜੇ ਦੇ ਬੰਨ ਲੱਗੇ ਸਨ।ਚੀਮਾ ਨੇ ਕਿਹਾ ਕਿ ਬਾਂਹ ਮਰੋੜਨਾ ਚਾਹੁੰਦਾ ਇਹ ਮੰਤਰੀ ਨਰਿੰਦਰ ਗੋਇਲ ਦੀ ਜਿਹੜੇ ਆਪਣੀ ਜਮੀਨ ਨੂੰ ਬਚਾਉਣ ਲਈ ਲੱਗੇ ਹੋਏ ਹਨ।ਚੀਮਾ ਨੇ ਕਿਹਾ ਕਿ ਹਰ ਗੱਲ ਤੇ ਬਾਜਵਾ ਨੁਕਸ ਕਢਦੇ ਨੇ ਜਦੋਂ ਕਿ ਅਸੀਂ ਕਹਿੰਦੇ ਹਾਂ ਕਿ ਇਹਨਾਂ ਦੀਆਂ ਪ੍ਰੋਪਰਟੀ ਬਚਾਉਣ ਲਈ ਜਿਸਦੀ ਕੀਮਤ 25 ਲੱਖ ਹੈ ਉਸਤੇ 1 ਕਰੋੜ 18 ਲੱਖ ਲੱਗ ਚੁੱਕਾ ਹੈ।

ਪ੍ਰਤਾਪ ਬਾਜਵਾ ਨੇ ਜਵਾਬ ਦਿੰਦੇ ਕਿਹਾ ਕਿ ਮੈ ਜਮੀਨ ਲਈ ਹੈ ਤਾਂ ਸਰਕਾਰ ਨੇ ਰਜਿਸਟਰੀ ਕੀਤੀ ਆਤਮ ਫੀਸ ਦਿੱਤੀ ਹੈ।ਵਿੱਤ ਵਿਭਾਗ ਦੇ ਪੈਸੇ ਖਾ ਗਏ ਉਸਦਾ ਹਿਸਾਬ ਕੋਣ ਦਵੇਗਾ।ਸ਼ਰਾਬ ਫੈਕਟਰੀਆਂ ਤੋ ਚੀਮਾ ਤੇ ਪੈਸੇ ਲੈਣ ਦੇ ਦੋਸ਼ ਲਗਾਏ ।

Spread the love

Leave a Reply

Your email address will not be published. Required fields are marked *