ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਜਾਣਗੇ ਅਤੇ ਕੱਲ ਵਿਧਾਨ ਸਭਾ ਦੇ ਵਿੱਚ ਕੇਂਦਰ ਖਿਲਾਫ ਲਿਆਉਂਦੇ ਨਿੰਦਾ ਮਤੇ ਨੂੰ ਪਾਸ ਕਰਨ ਮਗਰੋਂ ਅੱਜ ਪਹਿਲੀ ਮੁਲਾਕਾਤ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਦੇ ਨਾਲ ਹੋਵੇਗੀ ਅਤੇ ਭਗਵੰਤ ਮਾਨ ਹੜਾਂ ਦੇ ਸਬੰਧੀ ਰਿਪੋਰਟ ਲਿਖ ਕੇ ਪੂਰਾ ਵਿਓਰਾ ਸਾਹਮਣੇ ਰੱਖਣਗੇ।
ਪੰਜਾਬ ਦੇ ਵਿੱਚ ਹੜਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਪੰਜਾਬ ਦਾ ਕੇਂਦਰ ਦੇ ਨਾਲ ਗਿਲਾ ਹੈ ,ਕਿ ਉਹਨਾਂ ਦੇ ਵੱਲੋਂ ਪੁਖਤਾ ਮੱਦਤ ਨਹੀਂ ਕੀਤੀ ਗਈ। ਜਿਸ ਕਰਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਹੁਮਤ ਦੇ ਨਾਲ ਨਿੰਦਾ ਮਤਾ ਲਿਆ ਕੇ ਕੇਂਦਰ ਦੇ ਪ੍ਰਤੀ ਰੋਸ ਜਤਾਇਆ ਹੈ। ਅੱਜ ਸ਼ਾਮ ਨੂੰ 5 ਵਜੇ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੂੰ ਭਗਵੰਤ ਮਾਨ ਮਿਲਣਗੇ ।ਜਿਸ ਮੌਕੇ ਪੰਜਾਬ ਚ ਹੋਏ ਭਾਰੀ ਨੁਕਸਾਨ ਦੀ ਹੜਾਂ ਸਬੰਧੀ ਰਿਪੋਰਟ ਵੀ ਅਮਿਤ ਸ਼ਾਹ ਦੇ ਨਾਲ ਭਗਵੰਤ ਮਾਨ ਸਾਂਝੀ ਕਰਨਗੇ। ਕੇਂਦਰ ਤੋਂ ਲਗਾਤਾਰ ਚੱਲ ਰਹੀ 20 ਹਜਾਰ ਕਰੋੜ ਦੇ ਮਦਦ ਦੀ ਮੰਗ ਇੱਕ ਵਾਰੀ ਫੇਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਰੱਖਣਗੇ।
