ਚੰਡੀਗੜ੍ਹ 30/Sep/2025 ਚੰਡੀਗੜ੍ਹ ਦੀ ਨਗਰ ਨਿਗਮ ਦੇ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਕਿ ਨਗਰ ਨਿਗਮ ਦੀ ਅੱਜ ਜਨਰਲ ਹਾਊਸ ਦੀ ਮੀਟਿੰਗ ਸੀ। ਜਿਸ ਵਿੱਚ ਦੱਬ ਕੇ ਹੰਗਾਮਾ ਉਸ ਸਮੇਂ ਸ਼ੁਰੂ ਹੋ ਗਿਆ ਜਦੋਂ ਮੇਅਰ ਨੇ ਨਗਰ ਨਿਗਮ ਨੂੰ ਮਿਲੇ ਅਵਾਰਡ ਦੀ ਗੱਲ ਕੀਤੀ ਅਤੇ ਭਾਜਪਾ ਦੇ MCs ਵੱਲੋਂ ਇਸ ਦੀ ਪ੍ਰਸ਼ੰਸਾ ਕੀਤੀ ਤਾਂ ਉਸ ਵੇਲੇ ਵਿਰੋਧੀ ਧਿਰਾਂ ਜਿੰਨਾ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਐਮਸੀਆਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਪੁਰਾਣੀ ਮੀਟਿੰਗ ਦੇ ਮਿਨਟ ਨੂੰ ਦਿਖਾਉਂਦੇ ਹੋਏ ਵਿਰੁੱਧ ਸ਼ੁਰੂ ਕਰ ਦਿੱਤਾ ਤੇ ਇੱਕ ਤਸਵੀਰ ਵੀ ਦਿਖਾਈ ਗਈ ਜਿਸ ਤੇ ਇਤਰਾਜ਼ ਕੀਤਾ ਗਿਆ।
ਹੰਗਾਮਾ ਇੰਨਾ ਜਿਆਦਾ ਵੱਧ ਗਿਆ ਕਿ ਐਮਸੀ ਪ੍ਰੇਮ ਲਤਾ ਦੇ ਵੱਲੋਂ ਮਿਨਟ ਵਾਲੀ ਫਾਈਲ ਪਾੜ ਦਿੱਤੀ ਗਈ ਅਤੇ ਕਾਗਜ ਮੇਅਰ ਦੇ ਮੇਜ ਦੇ ਅੱਗੇ ਸੁੱਟ ਦਿੱਤੇ ਗਏ ਜਿਸ ਨੂੰ ਦੇਖਦੇ ਬਾਕੀ ਵੀ ਵਿਰੋਧੀ ਧਿਰ ਦੇ ਐਮਸੀਆਂ ਵੱਲੋਂ ਫਾਈਲਾਂ ਪਾੜੀਆਂ ਗਈਆਂ ਤੇ ਵਿਰੋਧ ਸ਼ੁਰੂ ਕਰ ਦਿੱਤਾ ਗਿਆ। ਮੇਅਰ ਹਰਪ੍ਰੀਤ ਕੌਰ ਬਬਲਾ ਦੇ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ ਅਤੇ ਉਨਾਂ ਨੇ ਲਗਾਤਾਰ ਵਿਰੋਧ ਕਰ ਰਹੇ ਐਮਸੀ ਅਤੇ ਸੀਨੀਅਰ ਡਿਪਟੀ ਮੇਅਰ ਜਸਬੀਰ ਬੰਟੀ, ਡਿਪਟੀ ਮੇਅਰ ਤਰੁਣੀ ਮਹਿਤਾ ਅਤੇ ਮੇਅਰ ਉਮੀਦਵਾਰ ਰਹੀ ਪ੍ਰੇਮ ਲਤਾ ਨੂੰ ਹਾਊਸ ਚੋਂ ਬਾਹਰ ਕੱਢਣ ਵਾਸਤੇ ਮਾਰਸ਼ਲਾਂ ਨੂੰ ਤਾਕੀਦ ਕੀਤੀ ਜਿਸ ਤੋਂ ਬਾਅਦ ਹੰਗਾਮਾ ਹੋਰ ਵੀ ਵੱਧ ਗਿਆ।
ਕਿਉਂਕਿ ਮਾਰਸ਼ਲਾਂ ਦੀ ਗਿਣਤੀ ਘੱਟ ਸੀ ਇਸ ਕਰਕੇ ਮਾਰਸ਼ਲ ਇਹਨਾਂ ਤਿੰਨਾਂ ਨੂੰ ਹਾਊਸ ਦੇ ਵਿੱਚੋਂ ਬਾਹਰ ਨਹੀਂ ਕੱਢ ਪਾਏ ਕਿਉਂਕਿ ਇਹਨਾਂ ਤਿੰਨ ਐਮਸੀਆਂ ਦੇ ਨਾਲ ਬਾਕੀ ਵਿਰੋਧੀ ਧਿਰ ਦੇ ਐਮਸੀਆਂ ਨੇ ਵੀ ਉਹਨਾਂ ਨੂੰ ਘੇਰਾ ਪਾ ਕੇ ਰੋਕ ਲਿਆ ਪਰ ਤਲਖੀ ਮਾਰਸ਼ਲਾਂ ਦੇ ਨਾਲ ਇਸ ਕਦਰ ਵੱਧ ਗਈ ਕੀ ਧੱਕਾ ਮੁੱਕੀ ਤੱਕ ਗੱਲ ਪਹੁੰਚ ਹੀ ਗਈ।
ਵਧਦੇ ਹੰਗਾਮੇ ਨੂੰ ਦੇਖ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਵੱਲੋਂ ਹਾਊਸ ਨੂੰ 10 ਮਿੰਟ ਲਈ ਰੋਕ ਦਿੱਤਾ ਪਰ ਵਿਰੋਧੀ ਧਿਰ ਦੇ ਐਮਸੀਆਂ ਵੱਲੋਂ ਹਾਊਸ ਦੇ ਅੰਦਰ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹਾਲਾਂਕਿ ਮੇਹਰ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਦੋਂ ਹਾਊਸ ਦੁਬਾਰੇ ਸ਼ੁਰੂ ਹੋਵੇਗਾ ਤਾਂ ਐਮਸੀ ਜਸਬੀਰ ਬੰਟੀ ਪ੍ਰੇਮ ਲਤਾ ਅਤੇ ਤਰੁਣੀ ਮਹਿਤਾ ਹਾਊਸ ਦੇ ਵਿੱਚ ਨਹੀਂ ਰਹਿਣਗੇ।
