ਉੱਤਰ ਪ੍ਰਦੇਸ਼ ਦੇ ਜੋਨਪੁਰ ਦੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ਅਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 75 ਸਾਲ ਦੇ ਇੱਕ ਬਜ਼ੁਰਗ ਨੇ ਆਪਣੇ ਉਮਰ ਤੋਂ ਅੱਧੀ ਉਮਰ ਦੀ ਮਹਿਲਾ ਦੇ ਨਾਲ ਵਿਆਹ ਰਚਾਇਆ ਸੀ ਪਰ ਸੁਹਾਗਰਾਤ ਤੋਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ।
ਐਨਡੀ ਟੀਵੀ ਦੀ ਇੱਕ ਰਿਪੋਰਟ ਦੇ ਮੁਤਾਬਿਕ ਉੱਤਰ ਪ੍ਰਦੇਸ਼ ਦੇ ਜੋਨਪੁਰ ਜਿਲੇ ਦੇ 75 ਸਾਲਾਂ ਬਜ਼ੁਰਗ ਸੰਗਰੂ ਰਾਮ ਨੇ ਆਪਣੀ ਉਮਰ ਤੋਂ ਅੱਧੀ ਉਮਰ ਦੀ 35 ਸਾਲਾ ਮਹਿਲਾ ਮਨ ਭਾਵਤੀ ਦੇ ਨਾਲ ਵਿਆਹ ਰਚਾਇਆ ਸੀ ਪਰ ਸੁਹਾਗ ਰਾਤ ਤੋਂ ਬਾਅਦ 75 ਸਾਲਾ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਖੇਤਰ ਦੇ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਾਲਾਂਕਿ ਸੰਗਰੂ ਰਾਮ ਦਾ ਵਿਆਹ ਵੀ ਘੱਟ ਚਰਚਾ ਦਾ ਵਿਸ਼ਾ ਨਹੀਂ ਸੀ ਪਰ ਉਸ ਤੋਂ ਬਾਅਦ ਜਿਵੇਂ ਉਸਦੀ ਮੌਤ ਹੁੰਦੀ ਹੈ ਉਸ ਨਾਲ ਸਭ ਲੋਕ ਹੈਰਾਨ ਹਨ।
