ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਿਹ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਪੰਜਾਬ ਦੇ ਹੜਾਂ ਨੂੰ ਲੈ ਕੇ ਪੂਰੀ ਸਥਿਤੀ ਦਾ ਜਾਇਜਾ ਦਿੱਤਾ ਤਾਂ ਨਾਲ ਹੀ ਇੱਕ ਰਿਪੋਰਟ ਵੀ ਅਮਿਤ ਸ਼ਾਹ ਨੂੰ ਦਿਖਾਈ ਜਿਸ ਤੋਂ ਬਾਅਦ ਗ੍ਰਿਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੰਜਾਬ ਨੂੰ ਲੈ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕਾਂ ਦੀ ਮਦਦ ਲਈ ਪੂਰਾ ਜਾਰੀ ਫੰਡਾ ਦਾ ਵੇਰਵਾ ਜਾਰੀ ਕੀਤਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ
👉 ਅਮਿਤ ਸ਼ਾਹ ਨੇ ਭਰੋਸਾ ਦਿੱਤਾ ਕਿ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਹੜ੍ਹ ਪ੍ਰਭਾਵਿਤਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ।
👉 ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਨੁਕਸਾਨ ਤੋਂ ਜਾਣੂ ਕਰਵਾਇਆ ਅਤੇ ਵਾਧੂ ਫੰਡਾਂ ਦੀ ਮੰਗ ਕੀਤੀ।
🔹 ਕੇਂਦਰ ਨੇ ਦੱਸਿਆ ਕਿ ਪੰਜਾਬ ਕੋਲ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਤੁਰੰਤ ਰਾਹਤ ਅਤੇ ਬਹਾਲੀ ਲਈ SDRF ਵਿੱਚ ₹12,589.59 ਕਰੋੜ ਉਪਲਬਧ ਹਨ।
🔹 ਪ੍ਰਧਾਨ ਮੰਤਰੀ ਮੋਦੀ ਨੇ 9 ਸਤੰਬਰ ਨੂੰ ਪੰਜਾਬ ਦਾ ਦੌਰਾ ਕੀਤਾ, ਹੜ੍ਹ ਸਥਿਤੀ ਦਾ ਜਾਇਜ਼ਾ ਲਿਆ ਅਤੇ ₹1,600 ਕਰੋੜ ਦੇ ਪੈਕੇਜ ਦਾ ਐਲਾਨ ਕੀਤਾ। ਇਸ ਵਿੱਚੋਂ ₹805 ਕਰੋੜ (NHAI ਦੁਆਰਾ ₹170 ਕਰੋੜ ਸਮੇਤ) ਪਹਿਲਾਂ ਹੀ ਜਾਰੀ ਕੀਤੇ ਗਏ ਹਨ; ਬਾਕੀ ਰਕਮ ਰਾਜ ਸਰਕਾਰ ਵੱਲੋਂ ਵੇਰਵੇ ਜਮ੍ਹਾਂ ਕਰਵਾਉਣ ਤੋਂ ਬਾਅਦ ਦਿੱਤੀ ਜਾਵੇਗੀ।
📌 ਪੰਜਾਬ ਦੇ ਮੈਮੋਰੰਡਮ ਤੋਂ ਪਹਿਲਾਂ ਹੀ 3-6 ਸਤੰਬਰ ਤੱਕ ਇੱਕ ਅੰਤਰ-ਮੰਤਰਾਲਾ ਕੇਂਦਰੀ ਟੀਮ (IMCT) ਭੇਜੀ ਗਈ ਸੀ। ਰਾਜ ਸਰਕਾਰ ਨੇ ਅਜੇ ਤੱਕ ਇੱਕ ਵਿਸਤ੍ਰਿਤ ਰਿਪੋਰਟ ਜਮ੍ਹਾਂ ਨਹੀਂ ਕਰਵਾਈ ਹੈ। ਜਮ੍ਹਾਂ ਕਰਵਾਉਣ ਤੋਂ ਬਾਅਦ ਹੋਰ ਸਹਾਇਤਾ ‘ਤੇ ਵਿਚਾਰ ਕੀਤਾ ਜਾਵੇਗਾ।
📝 ਕੇਂਦਰ ਨੇ ਯਾਦ ਦਿਵਾਇਆ ਕਿ ਰਾਜ ਰਿਕਵਰੀ ਅਤੇ ਪੁਨਰ ਨਿਰਮਾਣ ਯੋਜਨਾਵਾਂ ਤਿਆਰ ਕਰ ਸਕਦੇ ਹਨ, ਅਤੇ ਐਮਐਚਏ ਨੇ ਪਹਿਲਾਂ ਹੀ ਐਸਡੀਆਰਐਫ/ਐਨਡੀਆਰਐਫ ਅਧੀਨ ਆਰ ਐਂਡ ਆਰ ਫੰਡਿੰਗ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਮੁੱਖ ਮੰਤਰੀ ਅਤੇ ਗ੍ਰਿਹ ਮੰਤਰੀ ਦੀ ਮੁਲਾਕਾਤ ਚੰਗੇ ਮਾਹੌਲ ਦੇ ਵਿੱਚ ਹੋਈ ਇਸ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜੋ ਲਿਹਾਜ਼ਾ ਦੱਸਿਆ ਉਸ ਤੋਂ ਪਤਾ ਲੱਗਦਾ ਹੈ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਕਈ ਦਿਨ ਦਾ ਲਗਾਤਾਰ ਕੇਂਦਰ ਦੇ ਨਾਲ ਫਸਿਆ 12 ਕਰੋੜ ਦਾ ਰੇੜਕਾ ਇੱਕ ਵਾਰੀ ਫਿਰ ਖੜਾ ਹੋ ਗਿਆ ਕਿਉਂਕਿ ਅਮਿਤ ਸ਼ਾਹ ਦੇ ਵੱਲੋਂ ਜਾਰੀ ਕੀਤੇ ਗਏ ਅੰਕੜੇ ਅਤੇ ਮੁੱਖ ਮੰਤਰੀ ਨੂੰ ਦਿੱਤੀ ਗਈ ਜਾਣਕਾਰੀ ਦੇ ਵਿੱਚ ਦੁਬਾਰਾ ਫਿਰ 12 ਕਰੋੜ ਦਾ ਜਿਕਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਬਾਕੀ ਮਦਦ ਲਈ ਪੰਜਾਬ ਦੇ ਨਾਲ ਖੜੇ ਹਾਂ ।
