ਇੰਟਰਨੈਟ ਤੇ ਇੱਕ ਵੀਡੀਓ ਬੜਾ ਵਾਇਰਲ ਹੋ ਰਿਹਾ ਜਿਸਨੇ ਸਭ ਦਾ ਧਿਆਨ ਆਪਦੇ ਵੱਲ ਖਿੱਚਿਆ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਜੋ ਪਰਮਾਤਮਾ ਨੂੰ ਮਨਜ਼ੂਰ ਉਹੀ ਹੋ ਕੇ ਰਹਿੰਦਾ ਹੈ। ਉਸ ਦੀ ਉਦਾਹਰਨ ਇੱਥੋਂ ਦਿਖਦੀ ਹੈ ਕਿ ਔਰਤ ਨੇ ਪ੍ਰੈਗਨੈਂਟ ਹੋਣ ਤੋਂ ਬਚਣ ਲਈ ਜਿਹੜਾ ਜੰਤਰ ਇਸਤੇਮਾਲ ਕੀਤਾ ਸੀ ਉਸ ਨੂੰ ਹੀ ਹੱਥ ਚ ਫੜ ਕੇ ਬੱਚਾ ਜਨਮ ਦੇ ਸਮੇਂ ਇਸ ਦੁਨੀਆਂ ਦੇ ਵਿੱਚ ਪੈਰ ਰੱਖਦਾ ਹੈ।
ਮਾਮਲਾ ਬੇਹਦ ਦਿਲਚਸਪ ਹੈ ਅਤੇ ਲੋਕਾਂ ਦੀ ਪ੍ਰਤੀਕਿਰਿਆ ਇਸ ਵੀਡੀਓ ਦੇ ਉੱਤੇ ਸਭ ਦਾ ਧਿਆਨ ਖਿੱਚ ਰਹੀ ਹੈ ।ਮਾਮਲਾ ਬ੍ਰਾਜ਼ੀਲ ਦੇ ਵਿੱਚ ਜਨਮੇ ਇੱਕ ਬੱਚੇ ਦਾ ਹੈ। ਜਿਸ ਦੀ ਇੰਟਰਨੈਟ ਤੇ ਵੀਡੀਓ ਅਤੇ ਫੋਟੋ ਲਗਾਤਾਰ ਵਾਇਰਲ ਹੋ ਰਹੀ ਹੈ। ਕਿਉਂਕਿ ਜਦੋਂ ਉਸ ਦਾ ਜਨਮ ਹੁੰਦਾ ਹੈ ਤਾਂ ਉਸਦੇ ਹੱਥ ਦੇ ਵਿੱਚ ਉਹ ਗਰਬ ਨਿਰੋਧਕ ਕਵਾਇਲ (Coper T)ਫੜੀ ਹੋਈ ਸੀ ਜਿਸ ਨੂੰ ਉਸ ਦੀ ਮਾਂ ਨੇ ਗਰਭਵਤੀ ਹੋਣ ਤੋਂ ਰੋਕਣ ਲਈ ਇਸਤੇਮਾਲ ਕੀਤੀ ਸੀ।
ਮੈਥਸ ਗਰੋਬੀਅਲ ਨਾਂ ਦੀ ਬ੍ਰਾਜ਼ੀਲ ਨਿਵਾਸੀ ਇਕ ਮਹਿਲਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਜਨਮ ਗੋਇਆਸ ਨੈਰੋ ਪੋਲਿਸ ਵਿਖੇ ਹਸਪਤਾਲ “ਸਾਗਰਾੜੋ ਖੁਰਾਕਸੋ ਡੀ ਜੀਸਸ” ਦੇ ਵਿੱਚ ਹੋਇਆ। ਰਿਪੋਰਟ ਦੇ ਅਨੁਸਾਰ ਉਸ ਦੀ ਮਾਂ “ਕਵਡੀ ਰਾਜੂ ਡੀ ਓਲੀਵੇਰਾ” ਨੇ ਲਗਭਗ ਦੋ ਸਾਲ ਤੋਂ ਇੱਕ ਜੰਤਰ ਜਿਸਨੂੰ ਕਾਪਰ ਕੋਇਲ ਵੀ ਕਿਹਾ ਜਾਂਦਾ ਹੈ ਇਸਤੇਮਾਲ ਕਰ ਰਹੀ ਸੀ ।ਇਸ ਜੰਤਰ ਦੇ ਨਾਲ ਗਰਭ ਧਾਰਨ ਰੋਕਣ ਲਈ 99% ਤੋਂ ਜਿਆਦਾ ਪ੍ਰਭਾਵ ਵੀ ਮੰਨਿਆ ਜਾਂਦਾ ਹੈ। ਇਹ ਜੰਤਰ ਇੱਕ ਛੋਟੇ ਜਿਹੇ ਟੀ(T )ਦੇ ਆਕਾਰ ਦਾ ਹੁੰਦਾ ਹੈ। ਜਿਸ ਨੂੰ ਮਹਿਲਾ ਦੇ ਵਿੱਚ ਗਰਭਵਤੀ ਹੋਣ ਤੋਂ ਰੋਕਣ ਦੇ ਲਈ ਗਰਭ ਦੇ ਅੰਦਰ ਰੱਖਿਆ ਜਾਂਦਾ ਹੈ। ਜਿਸ ਦੇ ਨਾਲ ਕੀ ਗਰਭ ਦੇ ਅੰਦਰ ਇਹ ਤਾਂਬਾ ਛੱਡਦਾ ਹੈ ਜਿਸ ਕਾਰਨ ਸ਼ੁਕਰਾਨਾਂ ਦੇ ਲਈ ਉਲਟ ਤਾਪਮਾਨ ਬਣਦਾ ਹੈ। ਅਤੇ ਇਹ ਪੰਜ ਤੋਂ 10 ਸਾਲ ਤੱਕ ਅਸਰਦਾਰ ਰਹਿੰਦਾ ਹੈ।
ਬੱਚੇ ਦੀ ਮਾਂ ਨੂੰ ਰੂਟੀਨ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਉਹ ਗਰਭਵਤੀ ਹੋ ਚੁੱਕੀ ਹੈ ਕਿਉਂਕਿ ਗਰਬ ਨਿਰੋਧਕ ਕੋਇਲ ਅਜੇ ਵੀ ਅੰਦਰ ਹੀ ਸੀ ਤਾਂ ਇਸ ਲਈ ਡਾਕਟਰਾਂ ਨੇ ਦੱਸਿਆ ਕਿ ਖਤਰਨਾਕ ਹੋ ਸਕਦੀ ਹੈ ਇਸ ਲਈ ਪੂਰੀ ਤਰ੍ਹਾਂ ਦੇ ਨਾਲ ਇਸ ਵਾਰ ਦਾ ਗਰਭ ਧਾਰਨ ਬੜਾ ਹੀ ਚੁਣੌਤੀਆਂ ਪੂਰਨ ਸੀ ਪਰ ਡਾਕਟਰਾਂ ਦੀ ਮਿਹਨਤ ਸਦਕਾ ਅਤੇ ਇਲਾਜ ਦੇ ਚਲਦੇ ਸਫਲਤਾ ਪੂਰਵਕ ਬੱਚੇ ਨੂੰ ਜਨਮ ਦਿੱਤਾ।
