
ਪੰਜਾਬੀ ਗਾਇਕ ਮਨਕੀਰ ਔਲਖ ਲਗਾਤਾਰ ਹੜ ਪੀੜਤਾਂ ਦੀ ਮਦਦ ਨੂੰ ਲੈ ਕੇ ਖੇਤਰਾਂ ਵਿੱਚ ਪਹੁੰਚ ਰਹੇ ਹਨ ਅਤੇ ਘਰ ਬਣਾਉਣ ਤੋਂ ਲੈ ਕੇ ਮਾਲੀ ਮਦਦ ਤੱਕ ਮਨਕੀਰਤ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਭਾਵੇਂ ਕਿ ਹੜਾਂ ਦੀ ਮਾਰ ਖਤਮ ਹੋ ਚੁੱਕੀ ਹੈ। ਪਰ ਉਹਨਾਂ ਦਾ ਅਸਰ ਇੱਕ ਲੰਮੇ ਸਮੇਂ ਤੱਕ ਜਾਂਦਾ ਨਹੀਂ ਦਿਖਾਈ ਦੇ ਰਿਹਾ ਜਿਸ ਨੂੰ ਲੈ ਕੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੇ ਟੁੱਟੇ ਘਰ ਬਣਾਉਣ ਤੋਂ ਲੈ ਕੇ ਉਹਨਾਂ ਨੂੰ ਮਾਲੀ ਮਦਦ ਸਹਾਰੇ ਆਮ ਜ਼ਿੰਦਗੀ ਦੇ ਲਈ ਮੁੜ ਵਸੇਬਾ ਵਿੱਚ ਜੁਟੇ ਹੋਏ ਹਨ ।ਜਿਸ ਨੂੰ ਲੈ ਕੇ ਮਨਕੀਰਤ ਔਲਖ ਦੇ ਉਸ ਬਿਆਨ ਨੂੰ ਯਾਦ ਕਰੀਏ ਜਿਹਦੇ ਵਿੱਚ ਉਸਨੇ ਟਰੈਕਟਰਾਂ ਦੀ ਮਦਦ ਦੇਣ ਦਾ ਐਲਾਨ ਕੀਤਾ ਸੀ। ਉਸ ਕੜੀ ਦੇ ਵਿੱਚ ਲਗਾਤਾਰ ਟਰੈਕਟਰ ਭੇਜੇ ਜਾ ਰਹੇ ਹਨ। ਜਿਵੇਂ ਕਿ ਇਹ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ ਜਿਨਾਂ ਦੇ ਉੱਤੇ ਟੀਮ ਮਨਕੀਰਤ ਔਲਖ ਲਿਖਿਆ ਹੋਇਆ ਹੈ ਅਤੇ ਇੱਕ ਪਾਸੇ ਮਨਕੀਰਤ ਔਲਖ ਦਾ ਸਟੀਕਰ ਵੀ ਲੱਗਿਆ ਹੋਇਆ ਹੈ। ਇਹ ਟਰੈਕਟਰ ਹੜ ਪੀੜਤਾਂ ਨੂੰ ਪਿੰਡ ਪਿੰਡ ਜਾ ਕੇ ਦਿੱਤੇ ਜਾ ਰਹੇ ਹਨ।