ਪੰਜਾਬ ਦੇ ਵਿੱਚ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਜਿੱਥੇ ਕਈ ਤਰ੍ਹਾਂ ਦੇ ਤਕਨੀਕੀ ਬਦਲਾਵ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਹਨ। ਉਥੇ ਹੀ ਇੰਡਸਟਰੀ ਨੂੰ ਬਿਜਲੀ ਰੇਟਾਂ ਤੋਂ ਵੀ ਰਾਹਤ ਦੇਣ ਦੇ ਲਈ ਹੁਣ ਫੈਸਲਾ ਲਿਆ ਗਿਆ ਹੈ ।ਜਿਹਦੇ ਵਿੱਚ ਸਰਕਾਰੀ ਪ੍ਰਵਕਤਾ ਦੇ ਮੁਤਾਬਿਕ ਬਿਜਲੀ ਇਕ ਰੁ ਸਸਤਾ ਹੋਊਗੀ। ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਇੰਡਸਟਰੀ ਚਲਾਉਣ ਤੇ ਇਹ ਸੁਵਿਧਾ ਮਿਲੇਗੀ। ਇਹਦੇ ਨਾਲ ਰਾਤ ਨੂੰ ਚੱਲਣ ਵਾਲੀ ਇੰਡਸਟਰੀ ਨੂੰ ਫਾਇਦਾ ਹੋਊਗਾ ਅਤੇ 16 ਅਕਤੂਬਰ ਤੋਂ ਇਕ ਮਾਰਚ ਤੱਕ ਦਾ ਹੁਕਮ ਲਾਗੂ ਹੋਵੇਗਾ।।

ਸਰਦੀਆਂ ਦੇ ਵਿੱਚ ਰਾਤ ਦੇ ਸਮੇਂ ਦੇ ਦੌਰਾਨ ਬਿਜਲੀ ਖਪਤ ਘੱਟ ਜਾਂਦੀ ਹੈ ਇਸ ਲਈ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਫੈਸਲਾ ਲਿਆ ਹੈ। ਕਿ ਇਸ ਦੇ ਨਾਲ ਉਤਪਾਦਨ ਵੀ ਵਧੇਗਾ ।ਪੰਜਾਬ ਪਾਵਰ ਕਾਰਪੋਰੇਸ਼ਨ ਲਿਮਿਟਡ ਨੇ ਵੱਡੇ ਸ਼ਹਿਰਾਂ ਚ ਚੱਲਣ ਵਾਲੇ ਇੰਡਸਟਰੀ ਨੂੰ ਫਾਇਦਾ ਹੋਊਗਾ ।ਇਸ ਫੈਸਲੇ ਨਾਲ ਲੁਧਿਆਣਾ ਪਟਿਆਲਾ ਜਲੰਧਰ ਅਤੇ ਮੋਹਾਲੀ ਵਰਗੇ ਸ਼ਹਿਰ ਸ਼ਾਮਿਲ ਹਨ ਜਿੱਥੇ ਰਾਤ ਨੂੰ ਇੰਡਸਟਰੀ ਚਲਦੀ ਹੈ ਅਤੇ ਸ਼ਿਫਟਾਂ ਦੇ ਵਿੱਚ ਕੰਮਕਾਜ ਕੀਤਾ ਜਾਂਦਾ ਹੈ।
