
ਚੰਡੀਗੜ੍ਹ : ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਖ਼ਾਸ ਸੈਸ਼ਨ ਇਸ ਵਾਰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਬੁਲਾਇਆ ਜਾਵੇਗਾ।

ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਵਿਧਾਨ ਸਭਾ ਦੀ ਕਾਰਵਾਈ ਚੰਡੀਗੜ੍ਹ ਦੀ ਬਜਾਏ ਕਿਸੇ ਹੋਰ ਸਥਾਨ ‘ਤੇ ਹੋਵੇਗੀ। ਸੈਸ਼ਨ ਦੌਰਾਨ ਸਾਰੇ ਮਾਮਲੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਅਤੇ ਉਨ੍ਹਾਂ ਦੀਆਂ ਅਪਾਰ ਕੁਰਬਾਨੀਆਂ ਨੂੰ ਸਮਰਪਿਤ ਚਰਚਾ ਲਈ ਰੱਖੇ ਜਾਣਗੇ।
ਸਰਕਾਰ ਦੇ ਮੁਤਾਬਕ, ਇਹ ਫੈਸਲਾ ਨਾ ਸਿਰਫ਼ ਇਤਿਹਾਸ ਨੂੰ ਸਲਾਮ ਕਰਨ ਵਾਸਤੇ ਹੈ, ਬਲਕਿ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਜੀ ਦੇ ਸੰਦੇਸ਼ਾਂ ਅਤੇ ਸ਼ਹੀਦੀ ਦੀ ਮਹਾਨਤਾ ਨਾਲ ਜੋੜਨ ਲਈ ਵੀ ਮਹੱਤਵਪੂਰਨ ਯਤਨ ਹੈ।
ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਹੋਣ ਵਾਲੇ ਸਮਾਗਮਾਂ ਦੀ ਪੂਰੀ ਸੂਚੀ ਹੇਠਾਂ ਅਨੁਸਾਰ ਹੈ:-