ਚੰਡੀਗੜ੍ਹ: ਪੰਜਾਬ ਦੇ ਰੋਪੜ ਰੇਂਜ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਦੁਪਹਿਰ ਦੇ ਸਮੇਂ ਰਿਸ਼ਵਤ ਲੈਣ ਦੇ ਆਰੋਪ ਦੇ ਵਿੱਚ ਸੀਬੀਆਈ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਜਿਸ ਤੋਂ ਬਾਅਦ ਲਗਾਤਾਰ ਸੀਬੀਆਈ ਦੀ ਜਾਂਚ ਜਾਰੀ ਹੈ ਹਰਚਰਨ ਸਿੰਘ ਭੁੱਲਰ ਦੇ ਚੰਡੀਗੜ੍ਹ ਨਿਵਾਸ ਸਥਾਨ ਤੇ ਵੀ ਲਗਾਤਾਰ ਸੀਬੀਏ ਦੀ ਰੇਡ ਉਸੇ ਸਮੇਂ ਤੋਂ ਚੱਲ ਰਹੀ ਹੈ ਜਿਸ ਵਿੱਚ ਕੈਸ਼ ਤੋਂ ਲੈ ਕੇ ਤਮਾਮ ਦਸਤਾਵੇਜ ਤੱਕ ਖੰਗਾਲੇ ਜਾ ਰਹੇ ਹਨ।
ਦਿਨ ਢਲਣ ਤੋਂ ਬਾਅਦ ਰਾਤ ਦੇ ਸਮੇਂ ਦੇ ਵਿੱਚ ਸੀਬੀਆਈ ਦੇ ਵੱਲੋਂ ਜਾਂਚ ਅੱਗੇ ਵਧਾਉਂਦੇ ਹੋਏ ਜਿੱਥੇ ਇੱਕ ਪਾਸੇ ਜਾਂਚ ਕੀਤੀ ਜਾ ਰਹੀ ਹੈ ਤਾਂ ਨਾਲ ਹੀ ਜਿਆਦਾ ਕੈਸ਼ ਦੀ ਬਰਾਮਦਗੀ ਵੀ ਹੋ ਰਹੀ ਜਾਪਦੀ ਹੈ ਕਿਉਂਕਿ ਸੀਬੀਆਈ ਦੀ ਟੀਮ ਦੇ ਵੱਲੋਂ ਪੈਸੇ ਗਿਣਨ ਵਾਲੀ ਮਸ਼ੀਨ ਵੀ ਮੰਗਵਾ ਲਈ ਗਈ ਹੈ ਕਿਉਂਕਿ ਪੈਸੇ ਗਿਣ ਵਾਲੀ ਮਸ਼ੀਨ ਦੀ ਜਰੂਰਤ ਉਸ ਸਮੇਂ ਤੋਂ ਦੌਰਾਨ ਪੈਂਦੀ ਹੈ ਜਦੋਂ ਭਾਰੀ ਮਾਤਰਾ ਦੇ ਵਿੱਚ ਕੈਸ਼ ਬਰਾਮਦ ਹੁੰਦਾ ਹੈ ਅਤੇ ਸੀਬੀਆਈ ਆਪਣੇ ਰਿਕਾਰਡ ਦੇ ਵਿੱਚ ਪੈਸੇ ਨੂੰ ਗਿਣ ਕੇ ਜਬਤ ਕਰਦੀ ਹੈ ਜਿਸ ਬਾਰੇ ਬਾਅਦ ਦੇ ਵਿੱਚ ਡੀਆਈਜੀ ਭੁੱਲਰ ਤੋਂ ਸਵਾਲਾਤ ਵੀ ਹੋਣਗੇ।