CBI ਵੱਲੋਂ DIG ਭੁੱਲਰ ਦੇ ਘਰ ਤੋਂ 5 ਕਰੋੜ, ਡੇਢ ਕਿੱਲੋ ਸੋਨਾ, ਅਸਲਾ ਤੇ ਹੋਰ ਕੀ ਕੁੱਝ ਹੋਇਆ ਬਰਾਮਦ ..? ਪੜ੍ਹੋ ਪੂਰੀ ਜਾਣਕਾਰੀ

CBI ਵੱਲੋਂ DIG ਭੁੱਲਰ ਤੋਂ ਹੁਣ ਤੱਕ ਦੀ ਬਰਾਮਦਗੀ ਅਤੇ ਕਾਰਵਾਈ ਦੀ ਜਾਣਕਾਰੀ ..
👉ਲਗਭਗ ₹5 ਕਰੋੜ ਨਕਦ (ਗਿਣਤੀ ਜਾਰੀ)

👉ਤਕਰੀਬਨ 1.5 ਕਿਲੋ ਗਹਿਣੇ

👉ਪੰਜਾਬ ‘ਚ ਅਸਥਾਵਾਨ ਜਾਇਦਾਦਾਂ ਅਤੇ ਸੰਪਤੀਆਂ ਨਾਲ ਜੁੜੇ ਦਸਤਾਵੇਜ਼

👉ਦੋ ਲਗਜ਼ਰੀ ਗੱਡੀਆਂ (ਮਰਸਿਡੀਜ਼ ਅਤੇ ਆਡੀ) ਦੀਆਂ ਚਾਬੀਆਂ

👉22 ਲਗਜ਼ਰੀ ਘੜੀਆਂ

👉ਲਾਕਰਾਂ ਦੀਆਂ ਚਾਬੀਆਂ

👉40 ਲੀਟਰ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ

👉ਹਥਿਆਰ — 1 ਡਬਲ ਬੈਰਲ ਗਨ, 1 ਪਿਸਤੌਲ, 1 ਰਿਵਾਲਵਰ, 1 ਏਅਰਗਨ ਅਤੇ ਗੋਲਾਬਾਰੂਦ

CBI ਵੱਲੋਂ ਪੰਜਾਬ ਪੁਲਿਸ ਦੇ DIG ਅਤੇ ਇਕ ਨਿੱਜੀ ਵਿਅਕਤੀ ਨੂੰ ₹8 ਲੱਖ ਦੀ ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ,
ਕੇਂਦਰੀ ਜਾਂਚ ਬਿਊਰੋ (CBI) ਨੇ ਪੰਜਾਬ ਕੈਡਰ ਦੇ 2009 ਬੈਚ ਦੇ ਇੱਕ ਸੀਨੀਅਰ ਭਾਰਤੀ ਪੁਲਿਸ ਸੇਵਾ (IPS) ਅਧਿਕਾਰੀ, ਜੋ ਇਸ ਸਮੇਂ ਰੂਪਨਗਰ (ਰੋਪੜ) ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (DIG) ਵਜੋਂ ਤਾਇਨਾਤ ਹੈ, ਨੂੰ ਇੱਕ ਨਿੱਜੀ ਵਿਅਕਤੀ ਸਮੇਤ ₹8 ਲੱਖ ਦੀ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਹ ਅਧਿਕਾਰੀ ਉੱਤੇ ਸ਼ਿਕਾਇਤਕਰਤਾ ਤੋਂ ਹਰ ਮਹੀਨੇ ਗੈਰਕਾਨੂੰਨੀ ਰਕਮ ਮੰਗਣ ਦੇ ਦੋਸ਼ ਵੀ ਹਨ।

CBI ਨੇ 16.10.2025 ਨੂੰ ਸਰਕਾਰੀ ਅਧਿਕਾਰੀ ਅਤੇ ਉਸਦੇ ਸਾਥੀ ਵਿਰੁੱਧ ਮਾਮਲਾ ਦਰਜ ਕੀਤਾ ਸੀ। ਦੋਸ਼ ਹੈ ਕਿ ਇਸ ਅਧਿਕਾਰੀ ਨੇ ਸ਼ਿਕਾਇਤਕਰਤਾ ਖ਼ਿਲਾਫ਼ ਦਰਜ ਕੀਤੀ ਗਈ ਇੱਕ FIR “ਸੈਟਲ” ਕਰਨ ਅਤੇ ਉਸਦੇ ਕਾਰੋਬਾਰ ਵਿਰੁੱਧ ਹੋਰ ਕੋਈ ਜ਼ਬਰਦਸਤੀ ਜਾਂ ਨੁਕਸਾਨਦਾਇਕ ਪੁਲਿਸ ਕਾਰਵਾਈ ਨਾ ਕਰਨ ਦੇ ਬਦਲੇ ਵਿੱਚ ਆਪਣੇ ਦਲਾਲ ਰਾਹੀਂ ₹8 ਲੱਖ ਅਤੇ ਹਰ ਮਹੀਨੇ ਰਿਸ਼ਵਤ ਮੰਗੀ ਸੀ।

ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ 17.10.2025 ਨੂੰ ਨਿਰਧਾਰਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਤਲਾਸ਼ੀਆਂ ਅਤੇ ਹੋਰ ਜਾਂਚ ਜਾਰੀ ਹੈ।

Spread the love

Leave a Reply

Your email address will not be published. Required fields are marked *