ਚੰਡੀਗੜ੍ਹ ਵਿਖੇ ਇਕਦਮ ਕਿਸਾਨਾਂ ਨੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਧਰਨਾ ਲਗਾ ਦਿੱਤਾ ਜਿਹੜਾ ਕਿ ਪਹਿਲਾਂ ਕੋਈ ਪ੍ਰੋਗਰਾਮ ਨਹੀਂ ਦਿੱਤਾ ਹੋਇਆ ਸੀ ਜਦੋਂ ਕਿਸਾਨਾਂ ਨਾਲ ਗੱਲ ਕਰੀ ਤਾਂ ਪਤਾ ਲੱਗਿਆ ਕਿ ਉਹਨਾਂ ਦੇ ਵੱਲੋਂ ਮਸ਼ਾਲ ਮਾਰਚ ਕੱਢਿਆ ਜਾਣਾ ਸੀ ਕਿਉਂਕਿ ਲਖੀਮਪੁਰ ਖੀਰੀ ਵਿਖੇ ਅੱਜ ਦੇ ਦਿਨ ਭਾਜਪਾ ਦੇ ਮੰਤਰੀ ਦੇ ਮੁੰਡੇ ਦੇ ਵੱਲੋਂ ਕਿਸਾਨਾਂ ਵੱਲੋਂ ਪ੍ਰਦਰਸ਼ਨ ਕਰਦੇ ਸਮੇਂ ਉਹਨਾਂ ਤੇ ਗੱਡੀ ਚੜਾ ਦਿੱਤੀ ਸੀ ਉਹਨਾਂ ਨੂੰ ਇਨਸਾਫ ਦਵਾਉਣ ਲਈ ਕਿਸਾਨਾਂ ਨੇ ਮਸ਼ਾਲ ਮਾਰਚ ਕੱਢਣਾ ਸੀ।

ਕਿਸਾਨਾਂ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਧਰਨਾ ਲਾ ਕੇ ਪ੍ਰਸ਼ਾਸਨ ਖਿਲਾਫ ਨਾਰੇਬਾਜੀ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਕਿਸਾਨਾਂ ਦੀ ਮੰਗ ਸੀ ਕਿ ਉਹਨਾਂ ਦੇ ਵੱਲੋਂ ਲਖੀਮਪੁਰ ਖੀਰੀ ਦੇ ਮਾਰੇ ਗਏ ਕਿਸਾਨਾਂ ਦੇ ਪੱਖ ਦੇ ਵਿੱਚ ਅਤੇ ਇਨਸਾਫ ਦਵਾਉਣ ਲਈ ਜਿਨਾਂ ਨੂੰ ਲੈ ਕੇ ਅਜੇ ਤੱਕ ਕਾਰਵਾਈ ਤੋਂ ਕਿਸਾਨ ਨਾ ਖੁਸ਼ ਹਨ ਇੱਕ ਮਸ਼ਾਲ ਮਾਰਚ ਕੱਢਿਆ ਜਾਣਾ ਸੀ ਜਿਸ ਨੂੰ ਪੁਲਿਸ ਦੇ ਵੱਲੋਂ ਕਿਸਾਨ ਭਵਨ ਦੇ ਗੇਟ ਬੰਦ ਕਰਕੇ ਰੋਕ ਦਿੱਤਾ ਗਿਆ ਹਾਲਾਂਕਿ ਇਸ ਮੌਕੇ ਪੁਲਿਸ ਦੇ ਨਾਲ ਖਿੱਚ ਧੂ ਵੀ ਕਿਸਾਨਾਂ ਦੇ ਉੱਤੋਂ ਕੀਤੀ ਗਈ। ਪਰ ਪੁਲਿਸ ਨੇ ਕਿਸਾਨ ਭਵਨ ਦੇ ਦਰਵਾਜ਼ੇ ਬੰਦ ਕਰਕੇ ਬਾਹਰ ਨਹੀਂ ਜਾਣ ਦਿੱਤਾ। ਹਾਲਾਂਕਿ ਕਿਸਾਨਾਂ ਦੇ ਵੱਲੋਂ ਕਿਸਾਨ ਭਵਨ ਦੇ ਅੰਦਰ ਹੀ ਬੈਠ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਸਰਦਾਰ ਖਿਲਾਫ ਨਾਰੇਬਾਜ਼ੀ ਕੀਤੀ।
