ਚੰਡੀਗੜ੍ਹ 04 ਅਕਤੂਬਰ 2025 :ਅੱਜ ਵਿਦਿਆਰਥੀ ਜਥੇਬੰਦੀ ਸੱਥ ਦੀ ਟੀਮ ਅਤੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਉੱਪ ਪ੍ਰਧਾਨ ਅਸ਼ਮੀਤ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੇ 2 ਧਰਨਿਆਂ ਵਿੱਚ ਹਾਜ਼ਰੀ ਭਰੀ।
PAU ਲੁਧਿਆਣਾ ਵਿਖੇ ਵਿਦਿਆਰਥੀ ਆਪਣੇ ਹੱਕਾਂ ਲਈ ਧਰਨੇ ਤੇ ਬੈਠੇ ਹਨ ਜਿੰਨਾ ਵਿੱਚੋ ਮੁੱਖ ਮੰਗ ਇਹ ਹੈ ਕਿ ਪੰਜਾਬ ਦੇ ਸਕੂਲਾਂ ਵਿਚ ਖੇਤੀਬਾੜੀ ਵਿਸ਼ਾ ਲਾਜ਼ਮੀ ਕੀਤਾ ਜਾਵੇ ਅਤੇ ਨਾਲ ਹੀ ਪੰਜਾਬ ਖੇਤੀਬਾੜੀ ਵਿਭਾਗ ਵਿੱਚ ਪਈਆਂ ਖਾਲੀ ਪੋਸਟਾਂ ਭਰਕੇ ਨੌਜਵਾਨਾ ਨੂੰ ਰੁਜ਼ਗਾਰ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਓਥੋਂ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਬੜੇ ਮੰਤਰੀਆਂ ਅਤੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ ਹੈ ਪਰ ਕਦੇ ਕੋਈ ਸਿੱਟਾ ਨਹੀਂ ਨਿਕਲਿਆ।
ਇਸ ਦੇ ਨਾਲ ਹੀ GADVASU ਵਿਖੇ STIPEND ਨੂੰ ਵਧਾਉਣ ਲਈ ਲੱਗੇ ਧਰਨੇ ਵਿੱਚ ਵੀ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਦੇ ਦੱਸਣ ਮੁਤਾਬਿਕ ਆਸੇ ਪਾਸੇ ਦੇ ਸਾਰੇ ਸੂਬਿਆਂ ਦੇ ਵੈਟਨਰੀ ਵਿਦਿਆਰਥੀਆਂ ਨੂੰ 24,000 ਦੇ ਲੱਗ ਭੱਗ STIPEND ਮਿਲਦਾ ਹੈ ਪਰ ਪੰਜਾਬ ਦੇ ਵਿਦਿਆਰਥੀਆਂ ਨੂੰ ਸਿਰਫ਼ 15,000 ਦੇ ਕਰੀਬ ਮਿਲਦਾ ਹੈ। ਹਾਲਾਂਕਿ ਪੰਜਾਬ ਦੇ MBBS ਵਿਦਿਆਰਥੀਆਂ ਨੂੰ ਵੀ ਕਿਤੇ ਜ਼ਿਆਦਾ STIPEND ਦਿੱਤਾ ਜਾਂਦਾ ਹੈ।
ਸੱਥ ਦੀ ਟੀਮ ਨੇ ਦੋਨੋ ਧਰਨਿਆਂ ਤੇ ਬੈਠੇ ਵਿਦਿਆਰਥੀਆਂ ਨੂੰ ਸਮਰਥਨ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਹਿਯੋਗ ਦਾ ਭਰੋਸਾ ਦੇਣ ਦੇ ਨਾਲ ਨਾਲ ਇਹ ਵੀ ਗੱਲ ਆਖੀ ਕਿ ਅਸੀ ਆਪਣੇ ਪੱਧਰ ਤੇ ਜਿੰਨਾ ਇਸ ਮਸਲੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਸਕਦੇ ਆ ਕੀਤਾ ਜਾਵੇਗਾ।
