
ਐਨਆਈਏ ਨੇ ਚੰਡੀਗੜ੍ਹ ਗ੍ਰੇਨੇਡ ਹਮਲੇ ਦੇ ਵਿੱਚ ਰੋਹਨ ਮਸੀਹ ਵਿਸ਼ਾਲ ਮਸੀਹ ਅਤੇ ਅਭੀ ਜੌਤ ਸਿੰਘ ਦੇ ਖਿਲਾਫ ਸਪਲੀਮੈਂਟਰੀ ਚਾਰ ਸ਼ੀਟ ਦਾਖਲ ਕਰਤੀ ਹੈ ਮਾਮਲੇ ਦੇ ਵਿੱਚ ਅੱਗੇ ਦੀ ਜਾਂਚ ਦੌਰਾਨ ਆਰੋਪੀਆਂ ਖਿਲਾਫ ਅਤੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਇੱਥੇ ਐਨਆਈਏ ਅਦਾਲਤ ਦੇ ਵਿੱਚ ਚਾਰ ਸ਼ੀਟ ਦਾਖਲ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਐਨਆਈਏ ਨੇ ਮਾਰਚ ਮਹੀਨੇ ਇਸ ਮਾਮਲੇ ਦੇ ਵਿੱਚ ਅਮਰੀਕਾ ‘ਚ ਮੌਜੂਦ ਗੈਂਗਸਟਰ ਤੇ ਅੱਤਵਾਦੀ ਬਣੇ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਅਤੇ ਪਾਕਿਸਤਾਨ ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ 11 ਸਿਤੰਬਰ 2024 ਨੂੰ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਇੱਕ ਘਰ ਦੇ ਉੱਤੇ ਗ੍ਰੇਨੇਡ ਹਮਲਾ ਹੋਇਆ ਸੀ ਜਿੱਥੇ ਸਾਬਕਾ ਪੰਜਾਬ ਪੁਲਿਸ ਦੇ ਅਧਿਕਾਰੀ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ।।

NIA ਨੇ ਆਰੋਪੀਆਂ ਦੇ ਖਿਲਾਫ ਮੋਬਾਈਲ ਫੋਨ ਦਾ ਡਾਟਾ ਸੈਂਟਰਲ ਫਰੈਂਸਿਕ ਅਤੇ ਸਾਇੰਸ ਲੈਬ ਨੂੰ ਭੇਜਿਆ ਸੀ ਜਿ ਤੋਂ ਬਾਅਦ ਰਿਪੋਰਟ ਪਤਾ ਲੱਗਿਆ ਕਿ ਇਹਨਾਂ ਆਰੋਪੀਆਂ ਨੇ ਪਾਕਿਸਤਾਨ ਦੀਆਂ ਅੱਤਵਾਦੀ ਦੇ ਨਾਲ ਸੰਬੰਧ ਹਨ ਐਨਆਈਏ ਨੇ ਇਹ ਵੀ ਦਾਅਵਾ ਕੀਤਾ ਹ ਕਿ ਮਾਮਲਾ ਦਾ ਇੱਕ ਆਰੋਪੀ ਪੁੱਛ ਗਿੱਛ ਦੇ ਦੌਰਾਨ ਮੰਨਿਆ ਅਤੇ ਉਸਨੇ ਅਭਿਜੋਤ ਦਾ ਨਾਮ ਉਜਾਗਰ ਕੀਤਾ ਸੀ। ਪੰਜਾਬ ਦੇ ਗੁਰਦਾਸਪੁਰ ਨਿਵਾਸੀ ਅਭਿਜੋਤ ਨੇ ਇਸ ਮਾਮਲੇ ਦੇ ਵਿੱਚ ਸ਼ਾਮਿਲ ਹੋਣ ਦੇ ਆਰੋਪ ਦੇ ਵਿੱਚ ਇਸ ਸਾਲ ਅਪਰੈਲ ਦੇ ਵਿੱਚ ਗਿਰਫਤਾਰ ਕੀਤਾ ਗਿਆ ਸੀ ਚੰਡੀਗੜ੍ਹ ਚ ਮੌਜੂਦ ਐਨਆਈਏ ਦੀ ਅਦਾਲਤ ਦੇ ਵਿੱਚ ਦਾਇਰ ਚਾਰ ਸ਼ੀਟ ਦੇ ਵਿੱਚ ਉਸ ਦੇ ਉੱਤੇ ਆਰੋਪ ਲਗਾਏ ਗਏ ਸੀ ।NIA ਦੀ ਜਾਂਚ ਦੇ ਅਨੁਸਾਰ ਪਾਸਿਆਂ ਭਾਰਤ ਦੇ ਵਿੱਚ ਮੌਜੂਦ ਅੱਤਵਾਦੀਆਂ ਦੀ ਭਰਤੀ ਫੰਡਿੰਗ ਤੇ ਉਹਨਾਂ ਨੂੰ ਹਥਿਆਰ ਅਤੇ ਵਿਸਫੋਟੋ ਚੀਜ਼ਾਂ ਉਪਲਬਧ ਕਰਵਾਉਣ ਲਈ ਜਿੰਮੇਦਾਰ ਹੈ।
NIA ਨੇ ਅਭੀਜੋਤ ਸਿੰਘ ਦੀ ਪਹਿਚਾਨ ਇਸ ਮਾਮਲੇ ਦੇ ਵਿੱਚ ਸਾਜਿਸ਼ ਕਰਤਾ ਦੇ ਰੂਪ ਦੇ ਵਿੱਚ ਕੀਤੀ ਸੀ ।ਜਾਂਚ ਚ ਪਤਾ ਲੱਗਿਆ ਕਿ ਨਵਜੋਤ ਦਸੰਬਰ 2023 ਦੇ ਵਿੱਚ ਅਰਮਾਨੀਆਂ ਗਿਆ ਸੀ ਜਿੱਥੇ ਉਹਦੀ ਮੁਲਾਕਾਤ ਹੈਪੀ ਪਾਸਿਆ ਦੇ ਅੱਤਵਾਦੀ ਗੁੱਟ ਸ਼ਮਸ਼ੇਰ ਸ਼ੇਰਾ ਦੇ ਨਾਲ ਹੋਈ ਸ਼ੇਰਾਂ ਨੇ ਹੀ ਅਭੀਜੋਤ ਨੂੰ ਪਾਸਿਆ ਦੇ ਆਤੰਕੀ ਗਰੋਹ ਦੇ ਵਿੱਚ ਭਰਤੀ ਕੀਤਾ ਸੀ।।