11.23 ਕਰੋੜ ਦੀ ਲਾਗਤ ਨਾਲ ਪਲਾਸੀ ਤੋ ਬੇਲਾਧਿਆਨੀ ਪੁਲ ਦਾ ਨੀਂਹ ਪੱਥਰ 7 ਅਕਤੂਬਰ ਨੂੰ ਰੱਖਿਆ ਜਾਵੇਗਾ- ਕੈਬਨਿਟ ਮੰਤਰੀ
ਪੁਲਾਂ ਨੂੰ ਜੋੜਨ ਲਈ 18 ਫੁੱਟ ਚੋੜੀਆਂ 11 ਕਿਲੋਮੀਟਰ ਸੜਕਾਂ ਤੇ ਖਰਚ ਹੋਣਗੇ 13 ਕਰੋੜ- ਬੈਂਸ
ਗੜ੍ਹਸ਼ੰਕਰ ਰੋਡ ਲਈ 10 ਕਰੋੜ ਦੀ ਦਿੱਤੀ ਸਹਾਇਤਾ, 6 ਕਰੋੜ ਨਾਲ ਸਰਸਾ ਨੰਗਲ ਵਿੱਚ ਆਧੁਨਿਕ ਫੁੱਟਬ੍ਰਿਜ਼ ਦਾ ਨਿਰਮਾਣ ਜਲਦੀ ਹੋਵੇਗਾ ਸੁਰੂ
ਸ੍ਰੀ ਅਨੰਦਪੁਰ ਸਾਹਿਬ ਵਿਚ ਵਿਕਾਸ ਦੀ ਲਹਿਰ ਨਾਲ ਲੋਕ ਹੋਏ ਬਾਗੋਬਾਗ
ਨੰਗਲ 04 ਅਕਤੂਬਰ :ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਆਪਣੇ ਹਲਕੇ ਵਿੱਚ ਚੱਲ ਰਹੀ ਵਿਕਾਸ ਦੀ ਲਹਿਰ ਨੂੰ ਹੋਰ ਗਤੀ ਦਿੰਦੇ ਹੋਏ ਅੱਜ 22.77 ਕਰੋੜ ਦੀ ਲਾਗਤ ਨਾਲ ਸਤਲੁਜ ਦਰਿਆ ਉਤੇ ਕਲਿੱਤਰਾ ਵਿਖੇ ਪੁਲ ਦਾ ਨੀਂਹ ਪੱਥਰ ਰੱਖਿਆਂ ਅਤੇ 7 ਅਕਤੂਬਰ ਨੂੰ ਵਾਲਮੀਕਿ ਜੈਯੰਤੀ ਮੌਕੇ ਪਲਾਸੀ ਵਿੱਚ 11.23 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਹੋਰ ਪੁਲ ਪਾਇਆ ਜਾਵੇਗਾ। ਇਨ੍ਹਾਂ ਪੁਲਾਂ ਨੂੰ ਜੋੜਨ ਲਈ 18 ਫੁੱਟ ਚੋੜੀਆਂ 11 ਕਿਲੋਮੀਟਰ ਸੜਕਾਂ ਦੇ ਨਿਰਮਾਣ ਉਤੇ 13 ਕਰੋੜ ਰੁਪਏ ਖਰਚ ਹੋਣਗੇ। ਜਿਸ ਨਾਲ ਦੂਰ ਦੂਰਾਂਡੇ ਦੇ ਇਲਾਕਿਆਂ ਤੱਕ ਘੰਟਿਆ ਵਿਚ ਪਹੁੰਚਣ ਦਾ ਸਫਰ ਮਿੰਟਾ ਵਿਚ ਤਹਿ ਹੋ ਜਾਵੇਗਾ। ਇਸ ਤੋ ਪਹਿਲਾ 2 ਅਕਤੂਬਰ ਨੂੰ ਸ.ਬੈਂਸ ਵੱਲੋਂ ਭੱਲੜੀ ਵਿਖੇ 35.48 ਕਰੋੜ ਦੀ ਲਾਗਤ ਨਾਲ 511 ਮੀਟਰ ਲੰਬਾ ਹਾਈ ਲੈਵਲ ਪੁਲ ਦਾ ਨੀਹ ਪੱਥਰ ਰੱਖਿਆ ਗਿਆ ਹੈ।
ਸ.ਬੈਂਸ ਨੇ ਕਿਹਾ ਕਿ ਇਹ ਪੁਲਾਂ, ਜੋੜਨ ਵਾਲੀਆਂ ਸੜਕਾਂ ਅਤੇ ਫੁੱਟਬ੍ਰਿਜਾਂ ਦੇ ਪ੍ਰੋਜੈਕਟ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਦੀ ਇੱਕ ਨਵੀਂ ਕਹਾਣੀ ਲਿਖ ਰਹੇ ਹਾਂ ਜੋ ਤੇਜ਼ ਆਵਾਜਾਈ, ਸੁਰੱਖਿਅਤ ਕੁਨੈਕਟਿਵਟੀ ਅਤੇ ਪੰਜਾਬ ਦੇ ਲੋਕਾਂ ਲਈ ਚਮਕਦਾ ਭਵਿੱਖ ਵਾਅਦਾ ਕਰਦੀ ਹੈ।
