ਪਟਿਆਲਾ: ਪੰਜਾਬ ਭਰ ਦੇ ਵਿੱਚ ਕਾਂਗਰਸ ਨੇ ਆਪਣੀ ਮੁਹਿੰਮ ਵੱਡੇ ਪੱਧਰ ਤੇ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਲੀਡਰਾਂ ਵਰਕਰਾਂ ਦੀ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਅਤੇ ਫਾਰਮ ਲਗਾਤਾਰ ਭਰੇ ਜਾ ਰਹੇ ਹਨ ਜਿਸ ਨੂੰ ਸਲੋਗਨ ਦਿੱਤਾ ਗਿਆ ਹੈ “ਵੋਟ ਚੋਰ ਗੱਦੀ ਛੋੜ” ਹੁਣ ਇਸ ਦੇ ਚਲਦੇ ਪਟਿਆਲਾ ਜਿਲਾ ਕਾਂਗਰਸ ਨੇ ਵੀ ਮੀਟਿੰਗ ਸੱਦ ਰਹੀ ਹੈ ਹੈ। ਜਿਸ ਬਾਰੇ ਜਨਰਲ ਸਕੱਤਰ ਸਤਵਿੰਦਰ ਸਿੰਘ ਸ਼ੈਲੀ ਸਰਪੰਚ ਨੇ ਹਰਵਿੰਦਰ ਸਿੰਘ ਖਨੌੜਾ ਜਿਲਾ ਕਾਂਗਰਸ ਪ੍ਰਧਾਨ ਪਟਿਆਲਾ ਵੱਲੋਂ ਸੁਨੇਹੇ ਘੱਲ ਦਿੱਤੇ ਹਨ।
ਪੰਜਾਬ ਕਾਂਗਰਸ ਨੇ ਵੀ ਬਾਕੀ ਦੇਸ਼ ਵਾਂਗ “ਵੋਟ ਚੋਰ ਗੱਦੀ ਛੋੜ” ਮੁਹਿੰਮ ਦੇ ਤਹਿਤ ਪੰਜਾਬ ਦੀ ਸੱਤਾ ਦੇ ਵਿੱਚ ਵਾਪਸੀ ਨੂੰ ਲੈ ਕੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਹਨ .ਜਿਸ ਨੂੰ ਲੈ ਕੇ ਜਿਲਾ ਪਟਿਆਲਾ ਕਾਂਗਰਸ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਅਤੇ ਜਨਰਲ ਸਕੱਤਰ ਸਤਵਿੰਦਰ ਸਿੰਘ ਸ਼ੈਲੀ ਸਰਪੰਚ ਨੇ ਸੁਨੇਹੇ ਘੱਲੇ ਹਨ ।ਤਾਂ ਕਿ ਆਉਂਦੇ ਦਿਨਾਂ ਦੇ ਲਈ ਕਾਂਗਰਸ ਆਪਣੇ ਛੋਟੇ ਵਰਕਰ ਤੋਂ ਲੈ ਕੇ ਵੱਡੇ ਲੀਡਰ ਤੱਕ ਵਿਉਂਤਬੰਦੀ ਦਾ ਹਿੱਸਾ ਬਣਾ ਕੇ ਰਾਹੁਲ ਗਾਂਧੀ ਦੇ ਦਿੱਤੇ ਨਾਰੇ ਨੂੰ ਅੱਗੇ ਵਧਾ ਰਹੀ ਹੈ ਕਿਉਂਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਨੇ ਜਿੱਤੇ ਇੱਕ ਪਾਸੇ ਰਾਹੁਲ ਗਾਂਧੀ ਦਾ ਦਿੱਤਾ ਨਾਰਾ ਭਾਜਪਾ ਨੂੰ ਘੇਰ ਰਿਹਾ ਤਾਂ ਦੂਜੇ ਪਾਸੇ ਸੂਬੇ ਦੇ ਵਿੱਚ ਕਾਂਗਰਸੀ ਵਰਕਰਾਂ ਨੂੰ ਐਕਟਿਵ ਕਰਕੇ ਖੇਤਰਾਂ ਦੇ ਵਿੱਚ ਲੋਕਾਂ ਨਾਲ ਸੰਪਰਕ ਵਧਾਉਣ ‘ਚ ਲੱਗਿਆ ਹੋਇਆ ਹੈ। ਜਿਲਾ ਕਾਂਗਰਸ ਕਮੇਟੀ ਪਟਿਆਲਾ ਦੇ ਵੱਲੋਂ ਸੋਮਵਾਰ 6 ਅਕਤੂਬਰ ਨੂੰ ਪਟਿਆਲਾ ਕਾਂਗਰਸ ਦਫਤਰ ਵਿਖੇ ਇਹ ਮੀਟਿੰਗ ਹੋਵੇਗੀ।
