ਆਧਾਰ ਕਾਰਡ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜਿਸ ਦੇ ਵਿੱਚ ਆਧਾਰ ਕਾਰਡ ਨੇ ਅਪਡੇਟ ਕਰਨ ਦੀ ਸੇਵਾ ਮੁਫਤ ਕਰ ਦਿੱਤੀ ਹੈ। ਜਿਸ ਦੇ ਵਿੱਚ UIDAI ਨੇ ਇਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ 7 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਆਧਾਰ ਕਾਰਡ ਰਿਕਾਰਡ ਦਾ ਬਾਇਓਮੈਟਰਿਕ ਅਪਡੇਟ ਦੀ ਫੀਸ ਪੂਰੀ ਤਰ੍ਹਾਂ ਦੇ ਨਾਲ ਮਾਫ ਕਰ ਦਿੱਤੀ ਹੈ। ਇਹ ਛੂਟ 01 ਅਕਤੂਬਰ 2025 ਤੋਂ ਸ਼ੁਰੂ ਹੋ ਜਾਵੇਗੀ ਅਤੇ 30 ਸਤੰਬਰ 2026 ਤੱਕ ਲਾਗੂ ਰਹੇਗੀ। ਇਸ ਦੇ ਵਿੱਚ ਲਗਭਗ 6 ਕਰੋੜ ਬੱਚਿਆਂ ਨੂੰ ਫਾਇਦਾ ਮਿਲੇਗਾ ।ਜਿਹੜੇ ਕਿ ਸਿੱਖਿਆ,ਪ੍ਰੀਖਿਆਵਾਂ ਦੇ ਵਿੱਚ ਪ੍ਰਵੇਸ਼ ਵਰਗੀਆਂ ਲਈ ਮੁਫਤ ਦੇ ਵਿੱਚ ਅਪਡੇਟ ਕਰ ਪਾਉਣਗੇ।
ਤੁਹਾਨੂੰ ਦੱਸ ਦਈਏ ਕਿ ਪੰਜ ਸਾਲ ਦੀ ਉਮਰ ਤੋਂ ਬਾਅਦ ਬੱਚਿਆਂ ਦੇ ਆਧਾਰ ਕਾਰਡ ਦੇ ਵਿੱਚ ਨਾ ਸਿਰਫ ਫੋਟੋ ਨਾਮ ਬਰਥ ਡੇਟ,ਲਿੰਗ, ਪਤਾ ਅਤੇ ਜਨਮ ਪ੍ਰਮਾਣ ਪੱਤਰ ਵਰਗੀਆਂ demographic ਜਾਣਕਾਰੀਆਂ ਦਰਜ ਕੀਤੀਆਂ ਜਾਂਦੀਆਂ ਹਨ। ਕਿਉਂਕਿ ਇਸ ਉਮਰ ਦੇ ਵਿੱਚ ਉਂਗਲੀਆਂ ਦੇ ਨਿਸ਼ਾਨ ਅਤੇ ਆਇਰਿਸ਼ ਦਾ ਸਕੈਨ ਵਿਕਸਿਤ ਨਹੀਂ ਹੁੰਦਾ ਇਸ ਲਈ ਪੰਜ ਸਾਲ ਦੀ ਉਮਰ ਦੇ ਵਿੱਚ ਉਮਰ ਪੂਰਾ ਹੋਣ ਤੇ ਪਹਿਲਾ ਐਮਬੀਯੂ ਜਰੂਰੀ ਹੁੰਦਾ ਹੈ। ਜਿਸ ਦੇ ਵਿੱਚ ਫਿੰਗਰ ਪ੍ਰਿੰਟ ਆਈਰਿਸ ਅਤੇ ਨਵੀਂ ਫੋਟੋ ਅਪਡੇਟ ਕੀਤੀ ਜਾਂਦੀ ਹੈ।
ਇਸੇ ਤਰ੍ਹਾਂ ਦੇ ਨਾਲ 15 ਸਾਲ ਦੀ ਉਮਰ ਦੇ ਵਿੱਚ ਐਮਬੀਯੂ ਜਰੂਰੀ ਹੁੰਦਾ ਹੈ ।ਪਹਿਲੇ ਪੰਜ ਤੋਂ ਸੱਤ ਅਤੇ ਫਿਰ 15 ਤੋਂ 17 ਸਾਲਾਂ ਦੀ ਉਮਰ ਦੇ ਵਿੱਚ ਅਪਡੇਟ ਮੁਫਤ ਹੈ ਪਰ ਜੇਕਰ ਇਸ ਅਪਡੇਟ ਦੀ ਉਮਰ ਸੀਮਾ ਤੋਂ ਬਾਅਦ ਸ਼ਾਮਿਲ ਹੁੰਦਾ ਹੈ। ਤਾਂ ਹਰ ਇੱਕ ਸ਼੍ਰੇਣੀ ਵਾਸਤੇ 125 ਰੁਪਏ ਫੀਸ ਦੇਣੀ ਪੈਂਦੀ ਹੈ। ਹੁਣ ਨਵੀਂ ਨੀਤੀ ਤਹਿਤ ਪੰਜ ਤੋਂ 17 ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਦੇ ਲਈ ਐਮਬੀਯੂ ਪੂਰੀ ਤਰ੍ਹਾਂ ਦੇ ਨਾਲ ਮੁਫਤ ਕਰ ਦਿੱਤਾ ਗਿਆ ਹੈ।।
