Success Story Of Rajinder Gupta ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਮਸ਼ਹੂਰ ਇੰਡਸਟਰੀ ਲਿਸਟ ਅਤੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੂੰ ਰਾਜਸਭਾ ਮੈਂਬਰ ਦੇ ਤੌਰ ਤੇ ਉਮੀਦਵਾਰ ਐਲਾਨਿਆ ਗਿਆ ਹੈ ।ਹਾਲਾਂਕਿ ਪਾਰਟੀ ਕੋਲ ਬਹੁਮਤ ਹੋਣ ਦੇ ਚਲਦੇ ਉਹਨਾਂ ਦਾ ਰਾਜਸਭਾ ਜਾਣਾ ਸਪਸ਼ਟ ਹੈ। ਪਰ ਆਖਰ ਕਿਵੇਂ ਰਜਿੰਦਰ ਗੁਪਤਾ 30 ਰੁ ਦਿਹਾੜੀ ਕਰਨ ਮਗਰੋਂ ਅਰਬਾਂਪਤੀ ਬਣੇ ?
ਰਜਿੰਦਰ ਗੁਪਤਾ ਦੇ ਬਾਰੇ ਅੱਜ ਜਦੋਂ ਕੋਈ ਵੀ ਇੰਟਰਨੈਟ ਤੇ ਸਰਚ ਕਰਦਾ ਹੈ ਤਾਂ ਉਹਨਾਂ ਦੀ ਸਫਲਤਾ ਬਾਰੇ ਜਾਣ ਕੇ ਅੱਖਾਂ ਟੱਡੀਆਂ ਰਹਿ ਜਾਂਦੀਆਂ ਹਨ ਅਤੇ ਨਾਲ ਹੀ ਉਹਨਾਂ ਦਾ ਸਮਾਜਿਕ ਤੌਰ ਤੇ ਕੀਤੇ ਜਾਣ ਵਾਲਾ ਕੰਮ ਕਾਜ ਦੇ ਲਈ ਖੂਬ ਚਰਚੇ ਹੈ ।ਗੁਪਤਾ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਨੇ ਅਤੇ “ਫੋਬਰ” ਦੇ ਅਨੁਸਾਰ ਅੱਜ ਉਹ 1.3 ਬਿਲੀਅਨ ਡਾਲਰ ਯਾਨੀ ਕਿ 11 050 ਕਰੋੜ ਦੇ ਮਾਲਕ ਨੇ। ਉਹਨਾਂ ਦੀ ਕੰਪਨੀ ਟਰੈਡੈਂਟ ਗਰੁੱਪ ਦਾ ਸਮਾਨ 150 ਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਹੈ।
ਸਿਹਤ ਕਾਰਨਾਂ ਤੇ ਪਰਿਵਾਰਿਕ ਰੁਝੇਵਿਆਂ ਕਰਕੇ ਉਹਨਾਂ ਨੇ 2022 ਦੇ ਵਿੱਚ ਟਰੈਡੈਂਟ ਗਰੁੱਪ ਦੇ ਪ੍ਰਧਾਨ ਅਹੁਦੇ ਤੋਂ ਇਸਤੀਫਾ ਦੇ ਦਿੱਤਾ ਸੀ। ਗੁਪਤਾ ਪੰਜਾਬ ਪਲਾਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਵੀ ਰਹਿ ਚੁੱਕੇ ਹਨ ।ਜਿਨਾਂ ਦੇ ਕੋਲ ਕੈਬਿਨੇਟ ਰੈਂਕ ਤੱਕ ਵੀ ਰਿਹਾ। ਗੁਪਤਾ ਇੱਕ ਦਿੱਗਜ ਇੰਡਸਟਰੀ ਰਿਸਟ ਤੇ ਚੰਗੇ ਸਮਾਜ ਸੇਵੀ ਹਨ ਜਿਨਾਂ ਨੇ ਸਿੱਖਿਆ ਸਿਹਤ ਅਤੇ ਗਰੀਬਾਂ ਦੇ ਹਿੱਤ ਦੇ ਵਿੱਚ ਕੰਮ ਕੀਤਾ ।ਉਹਨਾਂ ਦਾ ਜਨਮ ਪੰਜਾਬ ਦੇ ਇੱਕ ਸਧਾਰਨ ਪਰਿਵਾਰ ਦੇ ਵਿੱਚ ਹੋਇਆ ਅਤੇ ਉਹਨਾਂ ਦਾ ਖਾਨਦਾਨ ਦਾ ਬਿਜ਼ਨਸ ਦੇ ਨਾਲ ਦੂਰ ਦੂਰ ਕੋਈ ਨਾਤਾ ਨਹੀਂ ਹੈ।।
ਪਰਿਵਾਰਕ ਸਥਿਤੀ ਠੀਕ ਨਾ ਹੋਣ ਦੇ ਚਲਦੇ ਰਜਿੰਦਰ ਗੁਪਤਾ ਸਿਰਫ ਨੌਵੀਂ ਜਮਾਤ ਤੱਕ ਹੀ ਪੜ੍ ਪਾਏ ਅਤੇ ਛੋਟੀ ਉਮਰ ਦੇ ਵਿੱਚ ਹੀ ਇੱਕ ਫੈਕਟਰੀ ਦੇ ਵਿੱਚ ਨੌਕਰੀ ਕਰਨੀ ਸ਼ੁਰੂ ਕੀਤੀ ਜਿੱਥੇ ਉਹਨਾਂ ਨੂੰ ਹਰ ਦਿਨ 30 ਰੁਪਏ ਦਿਹਾੜੀ ਮਿਲਦੀ ਸੀ ਅਤੇ 900 ਰੁ ਮਹੀਨਾ ਦੇ ਉੱਤੇ ਉਹ ਕੰਮ ਕਰਦੇ ਸੀ।ਰਜਿੰਦਰ ਗੁਪਤਾ ਨੇ ਕਦੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਮਿਹਨਤ ਜਾਰੀ ਰੱਖੀ।
1985 ਦੇ ਵਿੱਚ ਉਹਨਾਂ ਨੇ ਆਪਦਾ ਪਹਿਲਾ ਕੰਮ ਕਾਜ ਸ਼ੁਰੂ ਕੀਤਾ ਸੀ ਜਿੱਥੇ ਉਹਨਾਂ ਨੇ ਥੋੜੇ ਪੈਸੇ ਜਮਾ ਕਰਕੇ 1985 ਦੇ ਵਿੱਚ ਸ਼ੁਰੂ ਕੀਤਾ ਅਤੇ ਅਭਿਸ਼ੇਕ ਇੰਡਸਟਰੀ ਨਾਮ ਦੀ ਇੱਕ ਫਰਟੀਲਾਈਜ਼ਰ ਕੰਪਨੀ ਬਣਾਈ ਜਿੱਥੋਂ ਉਹਨਾਂ ਦੀ ਸ਼ੁਰੂਆਤ ਹੋਈ ਤਾਂ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ।ਜਿਸ ਤੋਂ ਬਾਅਦ ਅੱਗੇ ਜਾਕੇ ਟਰਾਈਡੈਂਟ ਗਰੁੱਪ ਦੇ ਵਿੱਚ ਇਹ ਫਰਮ ਬਦਲ ਗਈ। 1991 ਦੇ ਵਿੱਚ ਗੁਪਤਾ ਨੇ ਇੱਕ “ਕਤਾਈ ਮਿਲ” ਸ਼ੁਰੂ ਕੀਤੀ ਜਿਹੜੀ ਕਿ ਬੇਹਦ ਸਫਲ ਰਹੀ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਕਾਰੋਬਾਰ ਕੱਪੜਾ ਕਾਗਜ ਅਤੇ ਰਸਾਇਨ ਖੇਤਰਾਂ ਦੇ ਵਿੱਚ ਫੈਲਦਾ ਚਲਾ ਗੀਆ।
ਅੱਜ ਟਰਾਈਡੈਂਟ ਦੁਨੀਆਂ ਭਰ ਦੇ ਵਿੱਚ ਇੱਕ ਵੱਡੀ ਕੰਪਨੀ ਹੈ, ਟਰਾਈਡੈਂਟ ਦੇ ਟੋਵਲ ਬੈਡੀਸ਼ੀਟ ਆਦਿ ਸਮਾਨ ਹੈ ।ਪੰਜਾਬ ਦੇ ਬਿਜਨਸ ਸਕੂਲਾਂ ਦੇ ਵਿੱਚ ਰਜਿੰਦਰ ਗੁਪਤਾ ਦੀ ਕਾਮਯਾਬੀ ਨੂੰ ਕੇਸ ਸਟਡੀ ਦੇ ਤੌਰ ਤੇ ਪੜ੍ਹਾਇਆ ਜਾਂਦਾ ਹੈ ,ਟਰਾਈਡੈਂਟ ਦੀ ਫੈਕਟਰੀਆਂ ਪੰਜਾਬ ਅਤੇ ਮੱਧ ਪ੍ਰਦੇਸ਼ ਦੇ ਵਿੱਚ ਹਨ।
