“ਲਕੀਰ ਦੇ ਫਕੀਰ ਨਾ ਬਣੋ, ਕਿਤਾਬੀ ਕੀੜੇ ਨਾ ਬਣਾਓ ਜਵਾਕਾਂ ਨੂੰ”ਇਹ ਸ਼ਬਦ ਮੁੱਖ ਮੰਤਰੀ ਨੂੰ ਸਟੇਜ ਤੋਂ ਕਹਿਣੇ ਪਏ ਜਾਂ ਫਿਰ ਕਹੀਏ ਕਿ ਇੱਕ ਸਲਾਹ ਮੁੱਖ ਮੰਤਰੀ ਦੀ ਤਮਾਮ ਉਹਨਾਂ ਅਧਿਆਪਕਾਂ ਨੂੰ ਸੀਂ ਜਿਹੜੇ ਪੁਰਾਣੇ ਤਰੀਕੇ ਦੇ ਨਾਲ ਅੱਜ ਵੀ ਸਿੱਖਿਆ ਨੂੰ ਅੱਗੇ ਵਧਾ ਰਹੇ ਨੇ। ਹਾਲਾਂਕਿ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੱਕਣ ਦੇ ਵਾਸਤੇ ਭਗਵੰਤ ਮਾਨ ਸਰਕਾਰ ਨੇ ਕਈ ਅਜਿਹੇ ਕਦਮ ਚੁੱਕੇ ਹਨ। ਜਿਹੜੇ ਅੱਜ ਤੱਕ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਸੀ ਜਿਸ ਦੇ ਲਈ ਅਧਿਆਪਕਾਂ ਨੂੰ ਦੇਸ਼ਾਂ ਦੇ ਵਿੱਚ ਵੀ ਟ੍ਰੇਨਿੰਗ ਲੈਣ ਦੇ ਲਈ ਭੇਜਿਆ ਗਿਆ।
ਮੁੱਖ ਮੰਤਰੀ ਨੇ ਸ਼ਬਦ ਉਸ ਸਮੇਂ ਦੇ ਦੌਰਾਨ ਕਹੇ ਜਦੋਂ ਅਧਿਆਪਕ ਦਿਵਸ ਦੇ ਮੌਕੇ ਤੇ ਅੱਜ ਤਕਰੀਬਨ 71 ਅਧਿਆਪਕਾਂ ਨੂੰ ਸੂਬਾ ਪੱਧਰੀ ਸਨਮਾਨ ਦਿੱਤਾ ਜਿਨਾਂ ਦੇ ਵੱਲੋਂ ਸਕੂਲਾਂ ਦੇ ਵਿੱਚ ਚੰਗੀ ਸਿੱਖਿਆ ਦੇ ਕੇ ਆਪਦਾ ਯੋਗਦਾਨ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ 218 ਤੋਂ ਵੱਧ ਸਕੂਲ 200 ਕਰੋੜ ਤੋਂ ਜ਼ਿਆਦਾ ਦੀ ਲਾਗਤ ਨਾ ਬਣਾ ਚੁੱਕੇ ਹਾਂ। ਜਿਸਦਾ ਮਕਸਦ ਇਹ ਹੈ, ਕਿ ਸਰਕਾਰੀ ਸਕੂਲਾਂ ਦਾ ਮਿਆਰ ਪ੍ਰਾਈਵੇਟ ਸਕੂਲਾਂ ਤੋਂ ਵੀ ਉੱਚਾ ਚੁੱਕਿਆ ਜਾਵੇ ,ਜਿਹਦੇ ਵਿੱਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ ।ਮੁੱਖ ਮੰਤਰੀ ਨੇ ਪੰਜਾਬੀ ਨੂੰ ਲੈ ਕੇ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਅੰਗਰੇਜ਼ਾਂ ਦਾ ਪਹਿਲਾ ਟੀਚਾ ਇਹ ਸੀ ਕਿ ਉਹਨਾਂ ਨੇ ਸਾਡੀ ਵਿਦਿਆ ਖਤਮ ਕਰਨ ਦੇ ਲਈ ਕਿਤਾਬਾਂ ਦਾ ਮੁੱਲ ਲੈਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਵਿਦਿਆ ਦੇ ਖੇਤਰ ਨੂੰ ਕਾਫੀ ਸੱਟ ਵੱਜੀ। ਇਸੇ ਦੇ ਚਲਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕਾਂ ਨੂੰ ਕਿਹਾ ਕਿ ਜੋ ਕੁਝ ਅਸੀਂ ਕਿਤਾਬਾਂ ਦੇ ਵਿੱਚ ਪੁਰਾਣੇ ਸਮੇਂ ਦਾ ਪੜਾ ਰਹੇ ਹਾਂ ।ਉਸ ਤੋਂ ਉੱਪਰ ਉੱਠ ਕੇ ਅੱਜ ਨਵੀਂ ਤਕਨੀਕ ਢੰਗ ਦੇ ਨਾਲ ਜੁੜਨ ਦੀ ਲੋੜ ਹੈ ਅਤੇ ਸਾਨੂੰ ਲਕੀਰ ਦੇ ਫਕੀਰ ਨਹੀਂ ਬਣਨਾ ਚਾਹੀਦਾ ਤੇ ਦੂਜੇ ਪਾਸੇ ਬੱਚਿਆਂ ਨੂੰ ਕਿਤਾਬੇ ਕੀੜੇ ਨਹੀਂ ਬਣਾਉਣਾ ਬਲਕਿ ਜੇਕਰ ਉਹ ਚੰਗਾ ਕਰਦੇ ਹਨ ਤਾਂ ਉਹਨਾਂ ਨੂੰ ਨਵੇਂ ਢੰਗ ਤਰੀਕਿਆਂ ਵੱਲ ਵੀ ਤੋਰਨਾ ਚਾਹੀਦਾ ਹੈ। ਜਿਸ ਨਾਲ ਉਹ ਚੰਗੀ ਸਿੱਖਿਆ ਵੀ ਪ੍ਰਾਪਤ ਕਰਨ ਅਤੇ ਉਹਨਾਂ ਦੀ ਦਿਲਚਸਪੀ ਪੜ੍ਹਾਈ ਦੇ ਵਿੱਚ ਬਣੀ ਰਹੇ ਨਾ ਕਿ ਉਹ ਪੜ੍ਹਾਈ ਤੋਂ ਉਕ ਕੇ ਪਾਸਾ ਵੱਟਣ।
ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਟੈਲੈਂਟਡ ਬਣਾਉਣਾ ਹੋਊਗਾ ਅਤੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦਾ ਯੋਗਦਾਨ ਅਧਿਆਪਕਾਂ ਨੂੰ ਦਿੱਤਾ ਜਾਊਗਾ। ਜਿਸ ਦੇ ਚਲਦੇ ਅੱਜ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਉਨਾਂ ਨੂੰ ਹੱਲਾਸ਼ੇਰੀ ਦੇ ਕੇ ਹੌਸਲਾ ਅਫਜ਼ਾਈ ਵੀ ਕੀਤੀ।
